ਸੰਨੀ ਦਿਓਲ ਤੇ ਅਮੀਸ਼ਾ ਪਟੇਲ ਪ੍ਰਸ਼ੰਸਕਾਂ ਲਈ ਖੁਸ਼ ਖ਼ਬਰੀ! ‘ਗਦਰ-2’ ਦੀ ਸ਼ੂਟਿੰਗ 80 ਫੀਸਦੀ ਪੂਰੀ

Written by  Shaminder   |  April 26th 2022 10:55 AM  |  Updated: April 26th 2022 10:55 AM

ਸੰਨੀ ਦਿਓਲ ਤੇ ਅਮੀਸ਼ਾ ਪਟੇਲ ਪ੍ਰਸ਼ੰਸਕਾਂ ਲਈ ਖੁਸ਼ ਖ਼ਬਰੀ! ‘ਗਦਰ-2’ ਦੀ ਸ਼ੂਟਿੰਗ 80 ਫੀਸਦੀ ਪੂਰੀ

ਸੰਨੀ ਦਿਓਲ (Sunny Deol )ਤੇ ਅਮੀਸ਼ਾ ਪਟੇਲ (Ameesha Patel) ਦੀ ਫ਼ਿਲਮ ‘ਗਦਰ-2’ (Gadar2) ਦੀ ਸ਼ੂਟਿੰਗ ਲੱਗਪੱਗ ਪੂਰੀ ਹੋ ਚੁੱਕੀ ਹੈ । ਜਿਸ ਬਾਰੇ ਤਰਨ ਆਦਰਸ਼ ਨੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਹਨ ਅਤੇ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਉਤਸ਼ਾਹਿਤ ਹਨ । ਇਸ ਫ਼ਿਲਮ ਨੂੰ ਪਹਿਲਾਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।ਫ਼ਿਲਮ ਨੂੰ ਅਨਿਲ ਸ਼ਰਮਾ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।

Utkarsh Sharma image From twitter account

ਹੋਰ ਪੜ੍ਹੋ : ਪਹਾੜੀ ਵਾਦੀਆਂ ‘ਚ ਜਲੇਬੀ ਦਾ ਲੁਤਫ ਲੈਂਦੇ ਨਜ਼ਰ ਆਏ ਸੰਨੀ ਦਿਓਲ

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਇਸ ਤੋਂ ਪਹਿਲਾਂ ਦੋਵਾਂ ਦੀ 2001 ‘ਚ ਫ਼ਿਲਮ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਸੰਨੀ ਦਿਓਲ ਨੇ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਨੇ ਸਕੀਨਾ ਦਾ ਕਿਰਦਾਰ ਨਿਭਾਇਆ ਸੀ । ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਇਹ ਫ਼ਿਲਮ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ ।

sunny deol and Ameesha patel,-min image From Twitter Account

ਹੋਰ ਪੜ੍ਹੋ : ਅਦਾਕਾਰਾ ਅਮੀਸ਼ਾ ਪਟੇਲ ਦੇ ਖ਼ਿਲਾਫ ਮਾਮਲਾ ਦਰਜ, ਅਦਾਕਾਰਾ ‘ਤੇ ਲੱਗੇ ਧੋਖਾਧੜੀ ਏ ਇਲਜ਼ਾਮ

ਜਦੋਂ ਤੋਂ ਇਸ ਫ਼ਿਲਮ ਦਾ ਦੂਜਾ ਭਾਗ ਬਣਨ ਦਾ ਐਲਾਨ ਹੋਇਆ ਹੈ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਕੁਝ ਮਹੀਨੇ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਹੋਈ ਸੀ । ਪਰ ਹੁਣ ਲੱਗਦਾ ਹੈ ਕਿ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ ।

Sunny deol - image From google

ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਲੱਗਪੱਗ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ ।ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਾਲੀਵੁੱਡ ਨੂੰ ਦਾਮਿਨੀ, ਘਾਇਲ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅਦਾਕਾਰਾ ਅਮੀਸ਼ਾ ਪਟੇਲ ਨੇ ਵੀ ਬਾਲੀਵੁੱਡ ਨੂੰ ਕਹੋ ਨਾ ਪਿਆਰ ਹੈ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network