ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਉਣਗੇ ਰੌਣਕਾਂ, ਮਿਊਜ਼ਿਕ ਤੇ ਮਸਤੀ ਦੇ ਨਾਲ ਹੋਵੇਗਾ ਸਮਾਜ ਭਲਾਈ ਦਾ ਕੰਮ

written by Rupinder Kaler | April 24, 2020

ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਸ਼ਵ ਦੇ ਹਰ ਦੇਸ਼ ਵਿੱਚ ਆਪਣਾ ਕਹਿਰ ਵਰ੍ਹਾ ਰਹੀ ਹੈ । ਇਸ ਮਹਾਂਮਾਰੀ ਨੇ ਹੁਣ ਤੱਕ ਜਿੱਥੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਉੱਥੇ ਕਈ ਲੋਕ ਇਸ ਬਿਮਾਰੀ ਕਰਕੇ ਆਰਥਿਕ ਮੰਦਹਾਲੀ ਦਾ ਵੀ ਸਾਹਮਣਾ ਕਰ ਰਹੇ ਹਨ । ਕੁਝ ਲੋਕ ਤਾਂ ਅਜਿਹੇ ਵੀ ਹਨ ਜਿਹੜੇ ਇਸ ਮਹਾਂਮਾਰੀ ਕਰਕੇ ਰੋਟੀ ਲਈ ਵੀ ਮੁਹਤਾਜ ਹਨ । ਇਹਨਾਂ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਟੀਸੀ ਨੈੱਟਵਰਕ ਇੱਕ ਵੱਡਾ ਉਪਰਾਲਾ ਕਰਨ ਜਾ ਰਿਹਾ ਹੈ । https://www.facebook.com/BinnuDhillon/photos/a.188819697846119/2993606774034050/?type=3&theater ਪੀਟੀਸੀ ਨੈੱਟਵਰਕ ਅੱਜ ਯਾਨੀ 24 ਅਪ੍ਰੈਲ ਰਾਤ 8.00 ਵਜੇ ਆਪਣੇ ਵੱਖ-ਵੱਖ ਫੇਸਬੁੱਕ ਪੇਜਾਂ ’ਤੇ ਇੱਕ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਜਿਵੇ ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਸਤਿੰਦਰ ਸੱਤੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਆਪਣੇ ਗਾਣਿਆਂ, ਕਮੇਡੀ ਤੇ ਲਾਈਵ ਮਸਤੀ ਨਾਲ ਰੌਣਕਾਂ ਲਗਾਉਣਗੇ । https://www.instagram.com/p/B_WcPZmFt7e/ ਇਸ ਪ੍ਰੋਗਰਾਮ ਰਾਹੀਂ ਜਿੱਥੇ ਤੁਸੀਂ ਮਿਊਜ਼ਿਕ ਦੇ ਮਸਤੀ ਦਾ ਆਨੰਦ ਲੈ ਸਕੋਗੇ ਉੱਥੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਰਾਹੀਂ ਉਹਨਾਂ ਲੋਕਾਂ ਲਈ ਫੰਡ ਵੀ ਦਾਨ ਕਰ ਸਕੋਗੇ ਜਿਹੜੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ । ਤੁਹਾਡੇ ਵੱਲੋਂ ਦਾਨ ਕੀਤੀ ਰਾਸ਼ੀ  GiveIndia  ਨੂੰ ਜਾਵੇਗੀ । ਇਹ ਸੰਸਥਾ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਅੱਜ ਰਾਤ 8.00 ਵਜੇ ।

0 Comments
0

You may also like