
Surbhi Tiwari files FIR against her husband and in-laws : ਬਾਲੀਵੁੱਡ ਵਿੱਚ ਆਏ ਦਿਨ ਕਿਸੇ ਨਾ ਕਿਸੇ ਜੋੜੇ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਤੇ ਉਸ ਦੀ ਪਤਨੀ ਚਾਰੂ ਦੇ ਤਲਾਕ ਲੈਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਜੋੜੀ ਤੋਂ ਬਾਅਦ ਮਸ਼ਹੂਰ ਟੀਵੀ ਅਦਾਕਾਰਾ ਸੁਰਭੀ ਤਿਵਾਰੀ ਨੇ ਵੀ ਆਪਣੇ ਪਤੀ ਪ੍ਰਵੀਣ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੁਰਭੀ ਨੇ ਪਤੀ ਪ੍ਰਵੀਣ ਤੇ ਸਹੁਰੇ ਪਰਿਵਾਰ ਦੇ ਖਿਲਾਫ ਘਰੇਲੂ ਹਿੰਸਾ ਦਾ ਦੋਸ਼ ਲਾਉਂਦੇ ਹੋਏ Fir ਵੀ ਦਰਜ ਕਰਵਾਈ ਹੈ।

'ਦੀਆ ਬਾਤੀ' 'ਸ਼ਗੁਨ' ਵਰਗੇ ਮਸ਼ਹੂਰ ਟੀਵੀ ਸੀਰੀਅਲਸ ਵਿੱਚ ਕੰਮ ਕਰ ਚੁੱਕੀ ਸੁਰਭੀ ਤਿਵਾਰੀ ਨੇ ਸਾਲ 2019 ਵਿੱਚ ਦਿੱਲੀ ਦੇ ਬਿਜ਼ਨਸਮੈਨ ਪ੍ਰਵੀਣ ਕੁਮਾਰ ਨਾਲ ਵਿਆਹ ਕਰਵਾਇਆ ਸੀ। ਉਸ ਸਮੇਂ ਸੁਰਭੀ ਤਿਵਾਰੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ।
ਵਿਆਹ ਦੇ 3 ਸਾਲ ਬਾਅਦ ਸੁਰਭੀ ਨੇ ਆਪਣੇ ਪਤੀ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਸਹੁਰੇ ਪਰਿਵਾਰ 'ਤੇ ਘਰੇਲੂ ਹਿੰਸਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਉਸ ਨੇ ਸੱਸ ਅਤੇ ਨਨਾਣ ਅਤੇ ਆਪਣੇ ਪਤੀ ਦੇ ਖ਼ਿਲਾਫ਼ FIR ਦਰਜ ਕਰਵਾਈ ਹੈ।
ਸੁਰਭੀ ਨੇ ਦੱਸਿਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ਦੇ ਰਿਸ਼ਤੇ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ। ਪ੍ਰਵੀਣ ਦੇ ਪਰਿਵਾਰਕ ਮੈਂਬਰਾਂ ਨਾਲ ਉਸ ਦੇ ਸਬੰਧ ਵਿਗੜਨ ਲੱਗੇ। ਮੀਡੀਆ ਨਾਲ ਗੱਲਬਾਤ ਵਿੱਚ, ਸੁਰਭੀ ਕਹਿੰਦੀ ਹੈ, “ਮੈਨੂੰ ਵਿਆਹ ਤੋਂ ਤੁਰੰਤ ਬਾਅਦ ਅਹਿਸਾਸ ਹੋ ਗਿਆ ਸੀ ਕਿ ਪ੍ਰਵੀਣ ਅਤੇ ਮੈਂ ਇੱਕ ਦੂਜੇ ਲਈ ਨਹੀਂ ਬਣੇ ਹਾਂ। ਪ੍ਰਵੀਣ ਮੇਰੇ ਨਾਲ ਮੁੰਬਈ ਜਾਣ ਲਈ ਰਾਜ਼ੀ ਹੋ ਗਿਆ ਪਰ ਬਾਅਦ ਵਿੱਚ ਉਸ ਨੇ ਸ਼ਿਫਟ ਹੋਣ ਤੋਂ ਇਨਕਾਰ ਕਰ ਦਿੱਤਾ। ਮੈਂ ਐਕਟਿੰਗ ਜਾਰੀ ਰੱਖਣਾ ਚਾਹੁੰਦੀ ਸੀ ਪਰ ਮੈਂ ਡੇਲੀ ਸੋਪ ਨਹੀਂ ਕਰ ਸਕੀ। ਕਿਉਂਕਿ ਮੈਂ ਉਸ ਦੇ ਨਾਲ ਸੀ। ਨਤੀਜੇ ਵਜੋਂ, ਮੈਂ ਆਰਥਿਕ ਤੌਰ 'ਤੇ ਉਸ 'ਤੇ ਨਿਰਭਰ ਹੋ ਗਈ ਸੀ ਅਤੇ ਮੈਨੂੰ ਆਪਣੀ ਲੋੜੀਦਾਂ ਚੀਜ਼ਾਂ ਲਈ ਵੀ ਸੰਘਰਸ਼ ਕਰਨਾ ਪੈਂਦਾ ਸੀ। ਮੈਂ ਉਸ ਦੇ ਨਾਲ ਹੀ ਮੈਂ ਜਲਦੀ ਹੀ ਪਰਿਵਾਰ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ।"

ਸੁਰਭੀ ਨੇ ਅੱਗੇ ਕਿਹਾ, 'ਮੈਂ ਪ੍ਰਵੀਣ, ਉਸ ਦੀ ਮਾਂ, ਅਤੇ ਭੈਣ ਦੇ ਖਿਲਾਫ ਘਰੇਲੂ ਹਿੰਸਾ ਅਤੇ ਧਮਕਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਮੈਨੂੰ ਮੇਰਾ ਸਮਾਨ ਵੀ ਵਾਪਿਸ ਨਹੀਂ, ਜਿਸ 'ਤੇ ਮੇਰਾ ਹੱਕ ਹੈ। ਵਿਆਹ ਦੇ ਦੌਰਾਨ ਗਹਿਣਿਆਂ ਤੋਂ ਇਲਾਵਾ ਮੈਂ ਚਾਂਦੀ ਦੇ ਭਾਂਡੇ ਵੀ ਆਪਣੇ ਨਾਲ ਲੈ ਕੇ ਗਈ ਸੀ। ਮੈਨੂੰ ਕੁਝ ਵੀ ਵਾਪਸ ਨਹੀਂ ਮਿਲਿਆ। ਜੇਕਰ ਮੇਰੇ ਕੋਲ ਮੇਰਾ ਸਮਾਨ ਹੁੰਦਾ , ਤਾਂ ਮੈਨੂੰ ਆਪਣੇ ਬਚਾਅ ਅਤੇ ਡਾਕਟਰੀ ਖਰਚਿਆਂ ਲਈ ਸੋਨੇ ਦੇ ਗਹਿਣੇ ਨਾ ਵੇਚਣੇ ਪੈਂਦੇ। ਮੈ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹਾਂ। "
ਜਲਦ ਹੀ ਦਵੇਗੀ ਤਲਾਕ ਦੀ ਅਰਜ਼ੀ
ਸੁਰਭੀ ਨੇ ਅੱਗੇ ਕਿਹਾ, 'ਇੰਨਾ ਦੁੱਖ ਝੱਲਣ ਤੋਂ ਬਾਅਦ ਵੀ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਪ੍ਰਵੀਣ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਤਲਾਕ ਨਹੀਂ ਦੇਵੇਗਾ ਅਤੇ ਮੈਂ ਇਸ ਲਈ ਅਦਾਲਤ ਜਾ ਸਕਦੀ ਹਾਂ। ਮੈਂ ਹੁਣ ਉਸ ਦੇ ਖਿਲਾਫ ਕਾਨੂੰਨੀ ਰਾਹ ਅਪਣਾਉਣ ਦਾ ਫੈਸਲਾ ਕੀਤਾ ਹੈ। ਮੈਂ ਜਲਦੀ ਹੀ ਤਲਾਕ ਲਈ ਅਰਜ਼ੀ ਦਾਖਲ ਕਰਾਂਗੀ। '

ਹੋਰ ਪੜ੍ਹੋ: ਆਲਿਆ ਭੱਟ ਨੇ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਆਲਿਆ ਦੇ ਚਿਹਰੇ 'ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋ
ਸੁਰਭੀ ਤਿਵਾਰੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਕਈ ਮਸ਼ਹੂਰ ਟੀਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ। ਉਸ ਨੇ ਟੀਵੀ ਸੀਰੀਅਲ 'ਘਰ ਜਮਾਈ', 'ਸ਼੍ਰੀ ਗਣੇਸ਼', 'ਸ਼ਗੁਨ', 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ', 'ਦੋ ਦਿਲ ਬੰਧੇ ਏਕ ਡੋਰੀ ਸੇ' ਸਣੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ।