ਬੁਆਏ ਫਰੈਂਡ ਰੋਹਮਨ ਸ਼ਾਲ ਦੇ ਨਾਲ ਸੁਸ਼ਮਿਤਾ ਸੇਨ ਨੇ ਸੈਲੀਬ੍ਰੇਟ ਕੀਤੀ ਦੂਜੀ ਐਨੀਵਰਸਰੀ, ਲਿਖਿਆ ਰੋਮਾਂਟਿਕ ਮੈਸੇਜ

written by Lajwinder kaur | July 29, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟ੍ਰੈਸ ਸੁਸ਼ਮਿਤਾ ਸੇਨ ਨੇ ਆਪਣੇ ਬੁਆਏ ਫਰੈਂਡ ਰੋਹਮਨ ਸ਼ਾਲ ਦੇ ਲਈ ਰੋਮਾਂਟਿਕ ਪੋਸਟ ਪਾਈ ਹੈ । ਉਨ੍ਹਾਂ ਨੇ ਬੁਆਏ ਫਰੈਂਡ ਰੋਹਮਨ ਸ਼ਾਲ ਦੇ ਨਾਲ ਆਪਣੇ ਰਿਲੇਸ਼ਨਸ਼ਿਪ ‘ਚ 2 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ । ਹੋਰ ਵੇਖੋ : ਜੈਜ਼ੀ ਬੀ ਦੇ ਨਵੇਂ ਗੀਤ ‘ਲੋਹਾ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਉਨ੍ਹਾਂ ਨੇ ਇਸ ਮੌਕੇ ਉੱਤੇ ਰੋਹਮਨ ਲਈ ਇੱਕ ਪਿਆਰੀ ਜਿਹੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜਦੋਂ ਸੁਸ਼ ਨੂੰ ਮਿਲਿਆ ਰੂਹ..ਹੈਪੀ ਐਨੀਵਰਸਰੀ ਜਾਨ ਰੋਹਮਨ ਸ਼ਾਲ.. ਸਾਨੂੰ ਦੋਵਾਂ ਨੂੰ ਇਕੱਠੇ ਦੋ ਸਾਲ ਹੋ ਗਏ ਨੇ । ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’ । ਇਸ ਪੋਸਟ ਨੂੰ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਸਾਲ 1996 ਵਿੱਚ ਹਿੰਦੀ ਫ਼ਿਲਮ ਦਸਤਕ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਇਸ ਤੋਂ ਇਲਾਵਾ ਉਹ ‘ਸਿਰਫ਼ ਤੁਮ’, ‘ਹਿੰਦੁਸਤਾਨ ਦੀ ਕਸਮ’, ‘ਬੀਵੀ ਨੰ. 1’, ‘ਆਂਖੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ । ਏਨੀਂ ਦਿਨੀਂ ਸੁਸ਼ਮਿਤਾ ਸੇਨ ਆਪਣੀ ਵੈੱਬ ਸੀਰੀਜ਼ ਆਰਿਆ (Aarya) ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ ।

0 Comments
0

You may also like