ਮੰਮੀ ਕਰੀਨਾ ਤੋਂ ਨਾਰਾਜ਼ ਹੋਇਆ ਤੈਮੂਰ ਅਲੀ ਖ਼ਾਨ, ਦੇਖੋ ਵੀਡੀਓ

Written by  Lajwinder kaur   |  April 24th 2022 01:02 PM  |  Updated: April 25th 2022 09:19 AM

ਮੰਮੀ ਕਰੀਨਾ ਤੋਂ ਨਾਰਾਜ਼ ਹੋਇਆ ਤੈਮੂਰ ਅਲੀ ਖ਼ਾਨ, ਦੇਖੋ ਵੀਡੀਓ

ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹਨ। ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ Kareena Kapoor Khan ਦੇ  ਬੱਚੇ ਸੋਸ਼ਲ ਮੀਡੀਆ ਉੱਤੇ ਛਾਏ  ਰਹਿੰਦੇ ਹਨ। ਕਰੀਨਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਨਾਲ ਪਿਆਰੀਆਂ ਤਸਵੀਰਾਂ ਅਤੇ ਆਪਣੀਆਂ ਪਿਆਰ ਭਰੀਆਂ ਭਾਵਨਾਵਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਟਰਨੈੱਟ 'ਤੇ ਕਰੀਨਾ ਅਤੇ ਤੈਮੂਰ ਦੀ ਇਕ ਵੱਖਰੀ ਬਾਂਡਿੰਗ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਲਾਡਲਾ ਤੈਮੂਰ ਆਪਣੀ ਮੰਮੀ ਤੋਂ ਥੋੜ੍ਹਾ ਨਾਰਾਜ਼ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਜਦੋਂ ਛੋਟੇ ਬੱਚੇ ਪਰੇਸ਼ਾਨ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮਨਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਹਾਲ ਹੀ 'ਚ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਇਸ ਮੁਸ਼ਕਿਲ ਨਾਲ ਜੂਝਦੀ ਨਜ਼ਰ ਆਈ। ਕਰੀਨਾ ਅਤੇ ਉਸ ਦੇ ਬੇਟੇ ਤੈਮੂਰ ਅਲੀ ਦਾ ਇਕ ਅਜਿਹਾ ਹੀ ਕਿਊਟ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕਰੀਨਾ ਕਾਰ ਤੋਂ ਹੇਠਾਂ ਉਤਰ ਕੇ ਤੈਮੂਰ ਦਾ ਹੱਥ ਫੜੀ ਨਜ਼ਰ ਆ ਰਹੀ ਹੈ।

kareena kapoor and taimur ali khan-min image source Instagram

ਵੀਡੀਓ 'ਚ ਤੈਮੂਰ ਮਾਂ ਦੇ ਨਾਲ ਹੱਥ ਫੜ ਕੇ ਮੇਕਅੱਪ ਵੈਨ ਵੱਲ ਵਧਦਾ ਹੈ ਪਰ ਥੋੜ੍ਹਾ ਅੱਗੇ ਜਾ ਕੇ ਉਸ ਦਾ ਹੱਥ ਛੱਡ ਕੇ ਵਾਪਸ ਆਪਣੀ ਨੈਨੀ ਕੋਲ ਆ ਜਾਂਦਾ ਹੈ। ਵੀਡੀਓ 'ਚ ਤੈਮੂਰ ਦੀ ਬਾਡੀ ਲੈਂਗੂਏਜ਼ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਆਪਣੀ ਮਾਂ ਕਰੀਨਾ ਤੋਂ ਕਿਸੇ ਨਾ ਕਿਸੇ ਕਾਰਨ ਨਾਰਾਜ਼ ਹੈ। ਵੀਡੀਓ ਚ ਤੁਸੀਂ ਦੇਖੋਗੇ ਕਿ ਕਰੀਨਾ ਆਪਣੇ ਲਾਡਲੇ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ।  ਮਨਾਉਣ ਦੇ ਬਾਵਜੂਦ ਉਸ ਦਾ ਤੈਮੂਰ ਆਪਣੀ ਮੰਮੀ ਦੀ ਗੱਲ ਨਹੀਂ ਸੁਣਦਾ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਨਜ਼ਰ ਆ ਰਿਹਾ ਹੈ।

Kareena Kapoor ,,, image source Instagram

ਦਰਅਸਲ, ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ 'ਚ ਇਹ ਗੀਤ ਵੱਜ ਰਿਹਾ ਹੈ, 'ਰੁਠੇ ਰੱਬ ਨੂੰ ਮਨਾਉਣਾ ਆਸਾਨ ਹੈ, ਰੁਠੇ ਯਾਰ ਨੂੰ ਮਨਾਉਣਾ ਔਖਾ ਹੈ'। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੀਡੀਓ 'ਚ ਸਾਫ ਦਿੱਖ ਰਿਹਾ ਹੈ ਕਿ ਕਰੀਨਾ ਨੂੰ ਮੈਕਅੱਪ ਵੈਨ 'ਚ ਇਕੱਲੀ ਜਾਣਾ ਪੈਂਦਾ ਹੈ।

ਹੋਰ ਪੜ੍ਹੋ : ਗੁਰਮੀਤ ਚੌਧਰੀ ਨੇ ਪਹਿਲੀ ਵਾਰ ਆਪਣੀ ਨਵਜੰਮੀ ਧੀ ਦਾ ਵੀਡੀਓ ਕੀਤਾ ਸ਼ੇਅਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

 

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network