ਤਰਸੇਮ ਜੱਸੜ ਨੇ ਸਾਂਝਾ ਕੀਤਾ ਫ਼ਿਲਮ ‘ਗਲਵੱਕੜੀ’ ਦਾ ਨਵਾਂ ਮਜ਼ੇਦਾਰ ਪੋਸਟਰ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

written by Lajwinder kaur | November 28, 2021

ਪੰਜਾਬੀ ਸਿਨੇਮਾ ਜੋ ਕਿ ਦਿਨੋ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੋਂ ਸਿਨੇਮਾ ਘਰ ਖੁੱਲ੍ਹੇ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਅਜਿਹੀ ਹੀ ਇੱਕ ਫ਼ਿਲਮ ਹੈ ਗਲਵੱਕੜੀ, ਜਿਸ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਗਾਇਕ ਤੇ ਐਕਟਰ ਤਰਸੇਮ ਜੱਸੜ Tarsem Jassar ਨੇ ਵੀ ਆਪਣੀ ਮੋਸਟ ਅਵੇਟਡ ਫ਼ਿਲਮ ਗਲਵੱਕੜੀ  Galwakdi ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਫ਼ਿਲਮ ਚ ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

tarsem jassar announced his galwakdi movie releasing date-min Image Source – instagram

ਹੋਰ ਪੜ੍ਹੋ: ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਉਨ੍ਹਾਂ ਨੇ ਫ਼ਿਲਮ ਦਾ ਨਵਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ- ਤੈਨੂੰ ਵਿੱਚ ਖੁਆਬਾਂ ਦੇ ਨਿਤ ਗਲਵੱਕੜੀ ਪਾਉਂਣੀ ਆ... ਮੈਂ ਤੈਨੂੰ ਦੱਸ ਨਹੀਂ ਸਕਦੀ..ਆਫੀਸ਼ੀਅਲ ਪੋਸਟਰ Galwakdi ਮੂਵੀ, ਰਿਲੀਜ਼ 31 ਦਸੰਬਰ ਦੀ...ਤੁਹਾਡੇ ਨੇੜਲੇ ਸਿਨੇਮਾਂ ਘਰਾਂ ‘ਚ …Be ready For A ultimate Love and entertaining Story .. #galwakdi’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਲਾਈਕਸ ਆਏ ਅਨੁਸ਼ਕਾ ਸ਼ਰਮਾ ਦੀਆਂ ਨਵੀਆਂ ਤਸਵੀਰਾਂ ‘ਤੇ, ਮਿੱਠੀ ਜਿਹੀ ਮੁਸਕਾਨ ਦੇ ਨਾਲ ਧੁੱਪ ਦਾ ਅਨੰਦ ਲੈਂਦੀ  ਨਜ਼ਰ ਆਈ ਅਦਾਕਾਰਾ

Tarsem -Jassar Image Source – instagram

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ, ਪੋਸਟਰ ਚ ਤਰਸੇਮ ਜੱਸੜ ਕੁਰਸੀ ਉੱਤੇ ਬੈਠੇ ਹੋਏ ਨੇ ਤੇ ਵਾਮਿਕਾ ਗੱਬੀ ਉਨ੍ਹਾਂ ਦੇ ਗੱਲ ਨੂੰ ਗਲਵੱਕੜੀ ਪਾਈ ਹੋਈ ਹੈ । ਤਰਸੇਮ ਜੋ ਕਿ ਗੰਭੀਰ ਲੁੱਕ ਚ ਨਜ਼ਰ ਆ ਰਹੇ ਨੇ ਤੇ ਵਾਮਿਕਾ ਮਸਤੀ ਵਾਲੇ ਅੰਦਾਜ਼ ਦਿਖਾਈ ਦੇ ਰਹੀ ਹੈ। ਦਰਸ਼ਕਾਂ ਨੂੰ ਪੋਸਟਰ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲਾਈਕਸ ਅਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਹਨ। ਇਹ ਫ਼ਿਲਮ ਅਗਲੇ ਮਹੀਨੇ ਯਾਨੀ ਕਿ 31 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਹੈ।

 

 

View this post on Instagram

 

A post shared by Tarsem Jassar (@tarsemjassar)

You may also like