ਤੇਜਸਵੀ ਪ੍ਰਕਾਸ਼ ਨਜ਼ਰ ਆਈ ਲਹਿੰਗਾ-ਚੋਲੀ 'ਚ ਬੇਹੱਦ ਖ਼ੂਬਸੂਰਤ, ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

written by Lajwinder kaur | April 19, 2022

‘ਬਿੱਗ ਬੌਸ 15’ ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੀ ਫੈਨ ਫਾਲਵਿੰਗ ਚ ਦੋਗੁਣਾ ਵੱਧਾ ਹੋ ਗਿਆ ਹੈ। ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਹੀਆਂ ਹਨ। ਉਨ੍ਹਾਂ ਨੇ ਪੀਚ ਰੰਗ ਦਾ ਲਹਿੰਗਾ ਅਤੇ ਚੋਲੀ ਪਹਿਨੀ ਹੋਈ ਹੈ, ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸਨੇ ਆਪਣੀ ਦਿੱਖ ਨੂੰ ਪੂਰਾ ਕਰਨ ਲਈ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਤੋਂ ਬਾਹਰ ਨਿਕਲੀ ਆਲੀਆ ਭੱਟ, ਪੰਜਾਬੀ ਸੂਟ ‘ਚ ਮਹਿੰਦੀ ਵਾਲੇ ਹੱਥ ਫਲਾਂਟ ਕਰਦੀ ਆਈ ਨਜ਼ਰ

Tejasswi Prakash

ਤੇਜਸਵੀ ਪ੍ਰਕਾਸ਼ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤੀਆਂ ਹਨ।  ਉਹ ਕੈਮਰੇ ਦੇ ਸਾਹਮਣੇ ਇੱਕ ਤੋਂ ਬਾਅਦ ਕਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਕੁਝ ਹੀ ਸਮੇਂ ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਹਰ ਕੋਈ ਤੇਜਸਵੀ ਪ੍ਰਕਾਸ਼ ਦੀ ਲੁੱਕ ਦੀ ਖੂਬ ਤਾਰੀਫ ਕਰ ਰਿਹਾ ਹੈ। ਅਦਾਕਾਰਾ ਤੇਜਸਵੀ ਦੀ ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

tajasswi prakash

ਹੋਰ ਪੜ੍ਹੋ : ਫੇਮਸ ਵੀਜੇ ਅਤੇ ਐਕਟਰ ਸਾਇਰਸ ਸਾਹੁਕਾਰ ਨੇ ਗਰਲਫ੍ਰੈਂਡ ਵੈਸ਼ਾਲੀ ਮਲਹਾਰਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਦੱਸ ਦਈਏ ਹਾਲ ਹੀ ‘ਚ ਤੇਜਸਵੀ ਪ੍ਰਕਾਸ਼ ਨੇ ਨਵੀਂ ਕਾਰ Audi Q7 ਲਈ ਹੈ। ਇਸ ਤੋਂ ਇਲਾਵਾ ਉਹ ਨਾਗੀਨ-6 ਚ ਨਜ਼ਰ ਆ ਰਹੀ ਹੈ। ਬਿੱਗ ਬੌਸ ਦੌਰਾਨ ਹੀ ਤੇਜਸਵੀ ਤੇ ਕਰਨ ਕੁੰਦਰਾ ਦੇ ਨਾਲ ਦੋਸਤੀ ਹੋਈ। ਦਰਸ਼ਕਾਂ ਨੂੰ ਇਹ ਜੋੜੀ ਖੂਬ ਪਸੰਦ ਹੈ ਤਾਂ ਹੀ ਪ੍ਰਸ਼ੰਸਕਾਂ ਨੂੰ ਇਸ ਜੋੜੀ ਤੇਜਰੰਨ ਦੇ ਨਾਮ ਨਾਲ ਬੁਲਾਉਂਦੇ ਨੇ। ਇੰਸਟਾਗ੍ਰਾਮ ਅਕਾਉਂਟ ਉੱਤੇ ਤੇਜਸਵੀ ਨੂੰ 5.6 ਮਿਲੀਅਨ ਤੋਂ ਵੱਧ ਫਾਲੋ ਕਰਦੇ ਹਨ।

 

View this post on Instagram

 

A post shared by Tejasswi Prakash (@tejasswiprakash)

 

You may also like