ਬ੍ਰੇਕਅੱਪ ਤੋਂ ਬਾਅਦ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਏ ਰਾਕੇਸ਼ ਬਾਪਤ ਤੇ ਸ਼ਮਿਤਾ ਸ਼ੈੱਟੀ, ਕਿਹਾ- 'Tere Vich Rab Disda'

written by Lajwinder kaur | August 05, 2022

Shamita Shetty-Raqesh Bapat’s Tere Vich Rab Disda Song Released: 'ਬਿੱਗ ਬੌਸ ਓਟੀਟੀ' ਤੋਂ ਸ਼ੁਰੂ ਹੋਈ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਦੀ ਪ੍ਰੇਮ ਕਹਾਣੀ ਕੁਝ ਦਿਨ ਪਹਿਲਾਂ ਹੀ ਖਤਮ ਹੋ ਗਈ ਸੀ। ਰਾਕੇਸ਼ ਅਤੇ ਸ਼ਮਿਤਾ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਉਹ ਹੁਣ ਇਕੱਠੇ ਨਹੀਂ ਹਨ। ਇਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਹੋ ਗਏ ਪਰ ਇਸ ਦੌਰਾਨ ਇਸ ਜੋੜੀ ਦਾ ਇੱਕ ਰੋਮਾਂਟਿਕ ਗੀਤ ਦਰਸ਼ਕਾਂ ਦੇ ਰੂਬਰੂ ਹੋਇਆ ਹੈ। ਰਾਕੇਸ਼-ਸ਼ਮਿਤਾ ਦਾ ਗੀਤ 'ਤੇਰੇ ਵਿੱਚ ਰੱਬ ਦਿਸਦਾ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸਚੇਤ ਅਤੇ ਪਰੰਪਰਾ ਨੇ ਮਿਲਕੇ ਗਾਇਆ ਹੈ।

ਹੋਰ ਪੜ੍ਹੋ : ਰਹੱਸਮਈ ਧਮਾਕੇ ਦੀ ਆਵਾਜ਼ ਨੇ ਲੁਧਿਆਣਾ ‘ਚ ਮਚਾਈ ਦਹਿਸ਼ਤ, ਜਾਣੋ ਮਾਮਲਾ!

tere vich rab disda song image source: youtube

ਹਾਲ ਹੀ 'ਚ ਰਾਕੇਸ਼-ਸ਼ਮਿਤਾ ਦਾ ਗੀਤ 'ਤੇਰੇ ਵਿੱਚ ਰੱਬ ਦਿਸਦਾ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਬ੍ਰੇਕਅੱਪ ਤੋਂ ਬਾਅਦ ਰਾਕੇਸ਼-ਸ਼ਮਿਤਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ, ਜਿਸ ਕਾਰਨ #ShaRa ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਰਾਕੇਸ਼- ਸ਼ਮਿਤਾ ਦੇ ਨਾਲ-ਨਾਲ ਸਚੇਤ- ਪਰੰਪਰਾ ਵੀ ਆਨਸਕ੍ਰੀਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ। ਦੱਸ ਦੇਈਏ ਕਿ ਇਸ ਗੀਤ ਦੇ ਬੋਲ ਮਨੋਜ ਮੁੰਤਸ਼ੀਰ ਨੇ ਲਿਖੇ ਹਨ ਅਤੇ ਸੰਗੀਤ ਮੀਤ ਬ੍ਰਦਰਜ਼ ਨੇ ਦਿੱਤਾ ਹੈ। ਇਸ ਗੀਤ ਨੂੰ ਆਸ਼ੀਸ਼ ਪਾਂਡਾ ਨੇ ਡਾਇਰੈਕਟ ਕੀਤਾ ਹੈ। ਦੱਸ ਦਈਏ  ਨੁਸਰਤ ਫਤਿਹ ਅਲੀ ਖਾਨ ਨੇ ਅਸਲੀ ਗੀਤ ‘ਕਿਵੇਂ ਮੁਖੜੇ’ ਨੂੰ ਹੀ ਰੀਕ੍ਰੀਏਟ ਕਰਕੇ ਤੇਰੇ ਵਿੱਚ ਰੱਬ ਦਿਸਦਾ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ।

new hindi song image source: youtube

ਤੁਹਾਨੂੰ ਦੱਸ ਦੇਈਏ ਕਿ ਜੁਲਾਈ ਦੇ ਅਖੀਰ 'ਚ ਇਸ ਜੋੜੇ ਨੇ ਫੈਨਜ਼ ਨੂੰ ਆਪਣੇ ਬ੍ਰੇਕਅੱਪ ਦੀ ਜਾਣਕਾਰੀ ਦਿੱਤੀ ਸੀ। ਸ਼ਮਿਤਾ ਸ਼ੈੱਟੀ ਨੇ ਆਪਣੀ ਇੰਸਟਾ ਸਟੋਰੀ 'ਚ ਲਿਖਿਆ, 'ਮੈਨੂੰ ਲੱਗਦਾ ਹੈ ਕਿ ਇਸ ਨੂੰ ਸਪੱਸ਼ਟ ਕਰਨ ਦੀ ਲੋੜ ਹੈ... ਰਾਕੇਸ਼ ਅਤੇ ਮੈਂ ਹੁਣ ਇਕੱਠੇ ਨਹੀਂ ਹਾਂ... ਕੁਝ ਸਮੇਂ ਲਈ ਨਹੀਂ ਹਾਂ ਪਰ ਇਹ ਸੰਗੀਤ ਵੀਡੀਓ ਉਨ੍ਹਾਂ ਸਾਰੇ ਖੂਬਸੂਰਤ ਪ੍ਰਸ਼ੰਸਕਾਂ ਲਈ ਹੈ, ਜਿਨ੍ਹਾਂ ਨੇ ਸਾਨੂੰ ਪਿਆਰ ਕੀਤਾ ਹੈ। ਬਹੁਤ ਪਿਆਰ ਅਤੇ ਸਹਿਯੋਗ ਦਿੱਤਾ। ਇਸੇ ਤਰ੍ਹਾਂ ਸਾਡੇ ਉੱਤੇ ਆਪਣੇ ਪਿਆਰ ਦੀ ਵਰਖਾ ਕਰਦੇ ਰਹੋ। ਇਹ ਸਕਾਰਾਤਮਕਤਾ ਹੈ। ਤੁਹਾਡੇ ਸਾਰਿਆਂ ਦਾ ਪਿਆਰ ਅਤੇ ਧੰਨਵਾਦ।'

inside image of shamita and raqesh image source: youtube

ਸ਼ਮਿਤਾ ਤੋਂ ਇਲਾਵਾ ਰਾਕੇਸ਼ ਨੇ ਵੀ ਸੋਸ਼ਲ ਮੀਡੀਆ 'ਤੇ ਬ੍ਰੇਕਅੱਪ ਦੀ ਜਾਣਕਾਰੀ ਦਿੱਤੀ ਸੀ। ਰਾਕੇਸ਼ ਨੇ ਆਪਣੀ ਇੰਸਟਾ ਸਟੋਰੀ 'ਤੇ ਲਿਖਿਆ, ‘ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਤੇ ਸ਼ਮਿਤਾ ਸ਼ੈੱਟੀ ਹੁਣ ਇਕੱਠੇ ਨਹੀਂ ਹਾਂ…ਅਸੀਂ ਇੱਕ ਦੂਜੇ ਨੂੰ ਅਜਿਹੀ ਜਗ੍ਹਾ ‘ਤੇ ਮਿਲੇ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ…ਇਸ ਪਿਆਰ ਅਤੇ ਸਮਰਥਨ ਲਈ ShaRa ਪਰਿਵਾਰ ਦਾ ਬਹੁਤ ਬਹੁਤ ਧੰਨਵਾਦ’।

You may also like