Taarak Mehta ਦੀ ਇਸ ਅਦਾਕਾਰਾ ਨੇ ਗੁੱਪਚੁੱਪ ਤਰੀਕੇ ਨਾਲ ਕਰਵਾਇਆ ਦੂਜਾ ਵਿਆਹ, ਲਾੜੇ ਦਾ ਨਾਮ ਜਾਣ ਕੇ ਹੋ ਜਾਵੋਗੇ ਹੈਰਾਨ

written by Lajwinder kaur | July 21, 2022

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਇੱਕ ਅਜਿਹਾ ਸ਼ੋਅ ਹੈ ਜੋ ਲੰਬੇ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਲੋਕ ਇਸ ਸ਼ੋਅ ਦੀ ਹਰ ਕਿਰਦਾਰ ਨੂੰ ਬਹੁਤ ਪਿਆਰ ਦਿੰਦੇ ਹਨ। ਜੇਕਰ ਤੁਸੀਂ ਵੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਕੱਟੜ ਪ੍ਰਸ਼ੰਸਕ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਸ਼ੋਅ ਦੀ ਇੱਕ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ। ਵੀਡੀਓ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜੀ ਹਾਂ, ਇਸ ਵੀਡੀਓ 'ਚ ਅਦਾਕਾਰਾ ਦੇ ਪਤੀ ਮਾਂਗ 'ਚ ਸਿੰਦੂਰ ਭਰਦੇ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਤੇ ਸਲਮਾਨ ਖ਼ਾਨ ਦੀ ਵਿਆਹ ਵਾਲੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਜਾਣੋ ਪੂਰਾ ਸੱਚ!

taarak mehta repoter

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਇਸ ਅਦਾਕਾਰਾ ਦਾ ਆਪਣੇ ਪਤੀ ਨਾਲ ਵੀਡੀਓ ਵੀ ਸਾਹਮਣੇ ਆਇਆ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਇਹ ਬਬੀਤਾ ਜੀ ਉਰਫ ਮੁਨਮੁਨ ਦੱਤਾ ਹੈ ਤਾਂ ਤੁਸੀਂ ਗਲਤ ਸੋਚ ਰਹੇ ਹੋ।

priya ahuja wedding pic one

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੀਟਾ ਰਿਪੋਰਟਰ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪ੍ਰਿਆ ਆਹੂਜਾ ਨੇ ਪਿਛਲੇ ਸਾਲ ਸੱਤ ਫੇਰੇ ਲਏ ਸਨ। ਅਦਾਕਾਰਾ ਨੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਨਿਰਦੇਸ਼ਕ ਅਤੇ ਪਤੀ ਮਾਲਵ ਰਾਜਦਾ ਨਾਲ ਦੁਬਾਰਾ ਵਿਆਹ ਕੀਤਾ।

priya ahuja image

ਪਿਛਲੇ ਸਾਲ 19 ਨਵੰਬਰ ਨੂੰ ਪ੍ਰਿਆ ਆਹੂਜਾ ਅਤੇ ਮਾਲਵ ਰਾਜਦਾ ਨੇ ਆਪਣੇ ਵਿਆਹ ਦੇ 10 ਸਾਲ ਪੂਰੇ ਕਰ ਲਏ ਸਨ। ਅਜਿਹੇ 'ਚ ਇਸ ਖਾਸ ਮੌਕੇ 'ਤੇ ਦੋਵੇਂ ਇਕ-ਦੂਜੇ ਨਾਲ ਕੀਤੇ ਵਾਅਦਿਆਂ ਨੂੰ ਇਕ ਵਾਰ ਫਿਰ ਯਾਦ ਕਰਨਾ ਚਾਹੁੰਦੇ ਸਨ। ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਰੀਟਾ ਰਿਪੋਰਟਰ ਯਾਨੀ ਪ੍ਰਿਆ ਆਹੂਜਾ ਨੇ ਇੱਕ ਵਾਰ ਫਿਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਇਸ ਜੋੜੀ ਉੱਤੇ ਪਿਆਰ ਲੁਟਾ ਰਿਹਾ ਹੈ।

 

You may also like