ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਇਹ ਜਵਾਕ ਨੂਰ ਅੱਜ-ਕੱਲ੍ਹ ਸਭ ਦੇ ਚਿਹਰੇ ‘ਤੇ ਬਿਖੇਰ ਰਿਹਾ ਹੈ ਮੁਸਕਾਨ, ਜਾਣੋ ਇਸ ਬੱਚੇ ਬਾਰੇ ਕੁਝ ਹੋਰ ਰੋਚਕ ਗੱਲਾਂ

Written by  Lajwinder kaur   |  April 29th 2020 12:48 PM  |  Updated: April 29th 2020 12:48 PM

ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਇਹ ਜਵਾਕ ਨੂਰ ਅੱਜ-ਕੱਲ੍ਹ ਸਭ ਦੇ ਚਿਹਰੇ ‘ਤੇ ਬਿਖੇਰ ਰਿਹਾ ਹੈ ਮੁਸਕਾਨ, ਜਾਣੋ ਇਸ ਬੱਚੇ ਬਾਰੇ ਕੁਝ ਹੋਰ ਰੋਚਕ ਗੱਲਾਂ

ਲਾਕਡਾਊਨ ਦੇ ਚੱਲਦੇ ਲੋਕਾਂ ਦਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ‘ਤੇ ਹੀ ਬਤੀਤ ਹੋ ਰਿਹਾ ਹੈ । ਅਜਿਹੇ ‘ਚ ਨੂਰ ਨਾਂਅ ਦੇ ਇੱਕ ਬੱਚੇ ਦੀ ਹਾਸੇ ਵਾਲੀਆਂ ਟਿਕ-ਟਾਕ ਵੀਡੀਓ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਇਹ ਬੱਚਾ ਆਪਣੇ ਕਿਊਟ ਤੇ ਬੇਬਾਕ ਅੰਦਾਜ਼ ਦੇ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦਾ ਹੈ ਜੋ ਸਭ ਦੇ ਚਿਹਰਿਆਂ ਤੇ ਮੁਸਕਾਨ ਬਿਖੇਰ ਦਿੰਦੀ ਹੈ । ਇਨ੍ਹਾਂ ਵੀਡੀਓਜ਼ ਚ ਨੂਰ ਦੇ ਨਾਲ ਵਰਨ ਭਿੰਡਰਾਂ ਤੇ ਸੰਦੀਪ ਤੂਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ ।

ਹੋਰ ਵੇਖੋ:ਹਰਭਜਨ ਮਾਨ ਨੂੰ ਬਚਪਨ ‘ਚ ਸਕੂਲ ਮਾਸਟਰ ਤੋਂ ਇਸ ਗੱਲ ਕਰਕੇ ਪਈ ਸੀ ਚਪੇੜ, ਗਾਇਕ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਕਿੱਸਾ

ਨੂਰ ਨਾਂਅ ਦਾ ਇਹ ਬੱਚਾ ਜੋ ਵੀਡੀਓ ‘ਚ ਮੁੰਡੇ ਦਾ ਕਿਰਦਾਰ ਨਿਭਾਉਂਦਾ ਹੈ ਅਸਲ ‘ਚ ਕੁੜੀ ਹੈ । ਵੀਡੀਓ ‘ਚ ਇੱਕ ਹੋਰ ਬੱਚੀ ਜੋ ਨਜ਼ਰ ਆਉਂਦੀ ਹੈ ਉਹ ਨੂਰ ਦੀ ਸਕੀ ਭੈਣ ਹੈ ।

ਨੂਰ ਯਾਨੀਕਿ ਨੂਰਪ੍ਰੀਤ ਕੌਰ ਦਾ ਪਰਿਵਾਰ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲਾ ਹੈ । ਇਨ੍ਹਾਂ ਕਲਾਕਾਰ ਬੱਚਿਆਂ ਦੇ ਘਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਲੋਕਾਂ ਦੇ ਚਿਹਰੇ ‘ਤੇ ਹਾਸਾ ਬਿਖੇਰਨ ਵਾਲੇ ਇਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਨੇ । ਪ੍ਰਸ਼ਾਸਨ ਤੇ ਪੰਜਾਬੀ ਕਲਾਕਾਰਾਂ ਨੂੰ ਅਜਿਹੇ ਪ੍ਰਤਿਭਾਸ਼ਾਲੀ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network