
ਅਦਾਕਾਰ ਜੈਕੀ ਸ਼ਰਾਫ (Jackie Shroff) ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਰਾਮ ਲਖਨ, ਖਲਨਾਇਕ, ਹੀਰੋ ਇਹ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਨਾਲ ਜੈਕੀ ਸ਼ਰਾਫ ਨੂੰ ਬਾਲੀਵੁੱਡ ਇੰਡਸਟਰੀ ‘ਚ ਪਛਾਣ ਮਿਲੀ । ਜੈਕੀ ਸ਼ਰਾਫ ਦਾ ਜਨਮ ਇੱਕ ਫਰਵਰੀ1957 ਨੂੰ ਮੁੰਬਈ ਦੇ ਇੱਕ ਬਹੁਤ ਹੀ ਗਰੀਬ ਪਰਿਵਾਰ ਚ ਹੋਇਆ ਸੀ ।ਜੈਕੀ ਸ਼ਰਾਫ ਦਾ ਅਸਲ ਨਾਮ ਜੈ ਕਿਸ਼ਨ ਕਾਕੂਭਾਈ ਹੈ। ਜੈਕੀ ਸ਼ਰਾਫ ਅੱਜ ਭਾਵੇਂ ਵੱਡੇ ਸਟਾਰ ਹਨ, ਪਰ ਕੋਈ ਸਮਾਂ ਸੀ ਕਿ ਉਹ ਦੋ ਵਕਤ ਦੀ ਰੋਟੀ ਲਈ ਵੀ ਉਨ੍ਹਾਂ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਸੀ ।
ਹੋਰ ਪੜ੍ਹੋ : ਪੁਲਿਸ ਨੇ ਹਿੰਦੂਸਤਾਨੀ ਭਾਊ ਦੇ ਖਿਲਾਫ ਮਾਮਲਾ ਕੀਤਾ ਦਰਜ
ਜੈਕੀ ਸ਼ਰਾਫ ਦਾ ਪੂਰਾ ਪਰਿਵਾਰ ਇੱਕ ਛੋਟੇ ਜਿਹੇ ਕਮਰੇ ‘ਚ ਰਹਿੰਦਾ ਸੀ । ਜੈਕੀ ਸ਼ਰਾਫ ਦੇ ਮਾਤਾ ਜੀ ਘਰ ਦੇ ਗੁਜ਼ਾਰੇ ਦੇ ਲਈ ਲੋਕਾਂ ਦੇ ਘਰਾਂ ’ਚ ਕੰਮ ਕਰਦੇ ਹੁੰਦੇ ਸਨ।ਜੈਕੀ ਸ਼ਰਾਫ ਦੇ ਦੋ ਭਰਾ ਸਨ ਪਰ 17 ਸਾਲ ਦੀ ਉਮਰ 'ਚ ਉਨ੍ਹਾਂ ਦੇ ਵੱਡੇ ਭਰਾ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ।

ਉਨ੍ਹਾਂ ਦੇ ਭਰਾ ਦੀ ਮੌਤ ਦਾ ਜੈਕੀ ਸ਼ਰਾਫ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਿਆ। ਉਸਦੀ ਮੌਤ ਤੋਂ ਬਾਅਦ, ਉਹ ਹਰ ਚੀਜ਼ ਤੋਂ ਡਰਦਾ ਸੀ। ਆਰਥਿਕ ਹਾਲਤ ਖਰਾਬ ਹੋਣ ਕਾਰਨ ਜੈਕੀ ਸ਼ਰਾਫ ਦੀ ਸ਼ੁਰੂਆਤੀ ਜ਼ਿੰਦਗੀ ਮੁਸੀਬਤ 'ਚੋਂ ਨਿਕਲੀ ਹੈ। ਜੈਕੀ ਸ਼ਰਾਫ ਦੇ ਕੋਲ ਅੱਜ ਬੇਸ਼ੱਕ ਵੱਡਾ ਘਰ ਹੈ ਅਤੇ ਦੌਲਤ ਸ਼ੌਹਰਤ ਉਨ੍ਹਾਂ ਦੇ ਕੋਲ ਹੈ,ਪਰ ਉਹ ਆਪਣੇ ਬੁਰੇ ਵਕਤ ਨੂੰ ਅੱਜ ਵੀ ਭੁੱਲੇ ਨਹੀਂ ਹਨ ਅਤੇ ਅਕਸਰ ਉਹ ਹਰ ਹਫਤੇ ਆਪਣੇ ਪੁਰਾਣੇ ਘਰ ‘ਚ ਚੱਕਰ ਜ਼ਰੂਰ ਲਗਾਉਂਦੇ ਹਨ । ਜੈਕੀ ਸ਼ਰਾਫ ਦਾ ਪੁੱਤਰ ਟਾਈਗਰ ਸ਼ਰਾਫ ਵੀ ਇੱਕ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ਜਦੋਂਕਿ ਧੀ ਕ੍ਰਿਸ਼ਨਾ ਸ਼ਰਾਫ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ।