ਟੋਨੀ ਕੱਕੜ ਨੇ ਸਾਂਝਾ ਕੀਤਾ ਸੁਨੀਲ ਗਰੋਵਰ ਦੇ ਬਰਥਡੇ ਦਾ ਇਹ ਵੀਡੀਓ, ਇਕੱਠੇ ਨਜ਼ਰ ਆ ਰਹੇ ਨੇ ਸਲਮਾਨ ਖ਼ਾਨ ਤੇ ਸ਼ਾਹਰੁਖ਼ ਖ਼ਾਨ, ਦੇਖੋ ਵੀਡੀਓ

Written by  Lajwinder kaur   |  August 19th 2019 06:02 PM  |  Updated: August 19th 2019 06:10 PM

ਟੋਨੀ ਕੱਕੜ ਨੇ ਸਾਂਝਾ ਕੀਤਾ ਸੁਨੀਲ ਗਰੋਵਰ ਦੇ ਬਰਥਡੇ ਦਾ ਇਹ ਵੀਡੀਓ, ਇਕੱਠੇ ਨਜ਼ਰ ਆ ਰਹੇ ਨੇ ਸਲਮਾਨ ਖ਼ਾਨ ਤੇ ਸ਼ਾਹਰੁਖ਼ ਖ਼ਾਨ, ਦੇਖੋ ਵੀਡੀਓ

ਪੰਜਾਬ ਦਾ ਪੁੱਤਰ ਸੁਨੀਲ ਗਰੋਵਰ ਜਿਨ੍ਹਾਂ ਨੇ ਆਪਣੇ ਕਾਮੇਡੀ ਦੇ ਨਾਲ ਟੀਵੀ ਜਗਤ ‘ਚ ਆਪਣੀ ਵੱਖਰੀ ਜਗ੍ਹਾ ਬਣਾਈ ਹੈ। ਇਸ ਤੋਂ ਇਲਾਵਾ ਉਹ ਬਹੁਤ ਵਧੀਆ ਅਦਾਕਾਰ ਵੀ ਜਿਨ੍ਹਾਂ ਨੇ ਅਕਸ਼ੇ ਕੁਮਾਰ, ਅਜੇ ਦੇਵਗਨ, ਜਿੰਮੀ ਸ਼ੇਰਗਿੱਲ, ਟਾਈਗਰ ਸ਼ਰਾਫ, ਵਰਗੇ ਕਈ ਨਾਮੀ ਅਦਾਕਾਰਾਂ ਨਾਲ ਕੰਮ ਕਰ ਚੁੱਕੇ ਹਨ।

 

View this post on Instagram

 

#YaariHai ?? Thank you for sharing it @whosunilgrover bhai.. Huge fan.. belated happy birthday to you ?♥️ #tonykakkar

A post shared by Tony Kakkar (@tonykakkar) on

ਹੋਰ ਵੇਖੋ:ਪੰਜਾਬੀਆਂ ਦੇ ਰੰਗ ‘ਚ ਰੰਗੇ ਨਜ਼ਰ ਆਏ ਟ੍ਰਿਪਲ ਐੱਚ, ਰਿੰਗ ‘ਚ ਭੰਗੜਾ ਪਾ ਕੇ ਕਰ ਦਿੱਤਾ ਸਭ ਨੂੰ ਹੈਰਾਨ, ਦੇਖੋ ਵਾਇਰਲ ਵੀਡੀਓ

ਸੁਨੀਲ ਗਰੋਵਰ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦਈਏ ਇਹ ਵੀਡੀਓ ਕੁਝ ਦਿਨ ਪੁਰਾਣਾ ਹੈ, ਇਸ ਵੀਡੀਓ ‘ਚ ਉਹ ਆਪਣਾ ਬਰਥਡੇ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਚ ਉਨ੍ਹਾਂ ਦੇ ਨਾਲ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਤੇ ਨਾਲ ਹੀ ਬਾਲੀਵੁੱਡ ਦੇ ਬਾਦਸ਼ਾਹ ਯਾਨੀ ਕਿ ਸ਼ਾਹਰੁਖ ਖ਼ਾਨ ਨਜ਼ਰ ਆ ਰਹੇ ਹਨ। ਵੀਡੀਓ ਚ ਉਹ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵੇਂ ਦਿੱਗਜ ਐਕਟਰਾਂ ਦੀ ਸੁਨੀਲ ਗਰੋਵਰ ਦੇ ਨਾਲ ਚੰਗੀ ਮਿੱਤਰਤਾ ਹੈ। ਇਸ ਵੀਡੀਓ ਨੂੰ ਟੋਨੀ ਕੱਕੜ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਤੇ ਹਾਜ਼ਰਾਂ ਹੀ ਕਮੈਂਟਸ ਮਿਲ ਚੁੱਕੇ ਹਨ।

broadway

ਜੇ ਗੱਲ ਕਰੀਏ ਸੁਨੀਲ ਗਰੋਵਰ ਦੇ ਕੰਮ ਦੀ ਤਾਂ ਉਹ ਹਾਲ ਹੀ ‘ਚ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਫ਼ਿਲਮ ਭਾਰਤ ‘ਚ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਡਾ.ਮਸ਼ਹੂਰ ਗੁਲਹਾਟੀ ਤੇ ਗੁੱਥੀ ਵਰਗੇ ਕਿਰਦਾਰਾਂ ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network