9 ਮਾਰਚ ਨੂੰ ਹੋਵੇਗੀ ਜਿੱਮੀ ਸ਼ੇਰਗਿੱਲ ਦੇ "ਵੀਰੇ ਕਿ ਵੈਡਿੰਗ", ਪਹਿਲੀ ਝੱਲਕ ਹੋਈ ਜਾਰੀ

Written by  Gourav Kochhar   |  February 02nd 2018 10:20 AM  |  Updated: February 02nd 2018 10:20 AM

9 ਮਾਰਚ ਨੂੰ ਹੋਵੇਗੀ ਜਿੱਮੀ ਸ਼ੇਰਗਿੱਲ ਦੇ "ਵੀਰੇ ਕਿ ਵੈਡਿੰਗ", ਪਹਿਲੀ ਝੱਲਕ ਹੋਈ ਜਾਰੀ

ਜਿੱਮੀ ਸ਼ੇਰਗਿੱਲ ਦਾ ਨਾਮ ਕਿਸਨੇ ਨਹੀਂ ਸੁਣਿਆ, ਇਨ੍ਹਾਂ ਨੇ ਸਿਰਫ਼ ਪਾਲੀਵੁੱਡ ਵਿਚ ਹੀ ਨਹੀਂ ਸਗੋਂ ਬਾਲੀਵੁੱਡ ਵਿਚ ਵੀ ਇਕ ਚੰਗਾ ਸਥਾਨ ਹਾਸਿਲ ਕਿੱਤਾ ਹੈ | ਆਪਣੀ ਅਦਾਕਾਰੀ ਨਾਲ ਹਰ ਇਕ ਦਾ ਦਿਲ ਜਿੱਤਣ ਵਾਲਾ ਇਹ ਅਦਾਕਾਰ ਹੁਣ ਇਕ ਹੋਰ ਬਾਲੀਵੁੱਡ ਫ਼ਿਲਮ ਵਿਚ ਦਿਖਾਈ ਦੇਣਗੇ ਅਤੇ ਉਸ ਫ਼ਿਲਮ ਦਾ ਨਾਮ ਹੈ "ਵੀਰੇ ਕਿ ਵੈਡਿੰਗ" |

ਜਿੱਮੀ ਸ਼ੇਰਗਿੱਲ ਨੇ ਹੁਣ ਤਕ ਕਈ ਬਾਲੀਵੁੱਡ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਫ਼ਿਲਮ ਨੂੰ ਸੁਰਖੀਆਂ ਵਿਚ ਪਹੁੰਚਾਇਆ ਹੈ ਜਿਵੇਂ ਤਨੁ ਵੈਡਸ ਮਨੁ, ਮਹੋਬਤੇਂ, ਸਪੈਸ਼ਲ ਛੱਬੀਸ ਆਦਿ |

ਤੇ ਹੁਣ ਉਹ ਆਪਣੀ ਅਗਲੀ ਫ਼ਿਲਮ "ਵੀਰੇ ਕਿ ਵੈਡਿੰਗ" ਵਿਚ ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਨਾਲ ਨਜ਼ਰ ਆਉਣਗੇ | ਫ਼ਿਲਮ ਦੀ ਪਹਿਲੀ ਝੱਲਕ ਰਿਲੀਜ਼ ਹੋ ਚੁੱਕੀ ਹੈ ਅਤੇ ਝੱਲਕ ਤੋਂ ਤਾਂ ਇਹ ਹੀ ਜਾਪਦਾ ਹੈ ਕਿ ਇਸ ਫ਼ਿਲਮ ਵਿਚ ਜਿੱਮੀ ਸ਼ੇਰਗਿੱਲ Jimmy Sheirgill ਦਾ ਇਕ ਵੱਖਰਾ ਅਤੇ ਹਟਕੇ ਅੰਦਾਜ਼ ਵੇਖਣ ਨੂੰ ਮਿਲੇਗਾ | ਫ਼ਿਲਮ ਵਿਚ ਜਿੱਮੀ ਸ਼ੇਰਗਿੱਲ, ਪੁਲਕਿਤ ਸਮਰਾਟ ਦੇ ਵਡੇ ਭਰਾ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |

https://youtu.be/ytsHyHD_vWs

ਜਿੱਮੀ ਸ਼ੇਰਗਿੱਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ

ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਇਕਲੋਤੇ ਅਜਿਹੇ ਹੀਰੋ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਸਿੱਕਾ ਚਲਦਾ ਹੈ | ਉਹ ਇਕ ਵਾਰ ਫਿਰ ਪੰਜਾਬੀ ਸਿਨੇਮਾ ਤੇ ਛਾ ਜਾਣ ਲਈ ਤਿਆਰ ਨੇ ਇਸ ਸਾਲ ਉਨ੍ਹਾਂ ਦੀ ਪੰਜਾਬੀ ਫ਼ਿਲਮ ਆ ਰਹੀ ਹੈ "ਦਾਣਾ ਪਾਣੀ Daana Paani" |

 

ਜੋ ਤਰਨਵੀਰ ਸਿੰਘ ਦੀ ਫ਼ਿਲਮ ਹੈ ਤੇ ਜਿਸ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ | ਫ਼ਿਲਮ ਦੀ ਪ੍ਰੋਮੋਸ਼ਨ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ, ਇਸ ਫ਼ਿਲਮ ਵਿਚ ਸਿੰਮੀ ਚਾਹਲ ਦਾ ਵੀ ਦਮਦਾਰ ਕਿਰਦਾਰ ਸੁਨਣ 'ਚ ਆਇਆ ਹੈ | ਹੁਣ ਜਿੰਮੀ ਸ਼ੇਰਗਿੱਲ Jimmy Sheirgill ਦੇ ਫੈਨਸ ਬਹੁਤ ਹੀ ਉਤਸਾਹਿਤ ਨੇ ਸਿੱਮੀ ਚਾਹਲ ਨਾਲ ਉਨ੍ਹਾਂ ਨੂੰ ਦੇਖਣ ਲਈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network