ਵਿਰਾਟ ਕੋਹਲੀ ਦੇ ਬੈੱਡਰੂਮ ਦਾ ਵੀਡੀਓ ਹੋਇਆ ਲੀਕ, ਖਿਡਾਰੀ ਨੇ ਪੋਸਟ ਪਾ ਕੇ ਜਤਾਈ ਨਾਰਾਜ਼ਗੀ

Written by  Lajwinder kaur   |  October 31st 2022 12:52 PM  |  Updated: October 31st 2022 01:04 PM

ਵਿਰਾਟ ਕੋਹਲੀ ਦੇ ਬੈੱਡਰੂਮ ਦਾ ਵੀਡੀਓ ਹੋਇਆ ਲੀਕ, ਖਿਡਾਰੀ ਨੇ ਪੋਸਟ ਪਾ ਕੇ ਜਤਾਈ ਨਾਰਾਜ਼ਗੀ

Virat Kohli's Room Leaked Video : ਭਾਰਤੀ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ-2022 ਲਈ ਆਸਟ੍ਰੇਲੀਆ 'ਚ ਹੈ। ਇਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਦੇ ਕਮਰੇ ਦਾ ਵੀਡੀਓ ਲੀਕ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਉਸ ਦੇ ਕਮਰੇ 'ਚ ਰੱਖਿਆ ਸਾਰਾ ਸਾਮਾਨ ਸਾਫ ਦਿਖਾਈ ਦੇ ਰਿਹਾ ਹੈ। ਜਦੋਂ ਇਹ ਵੀਡੀਓ ਖਿਡਾਰੀ ਵਿਰਾਟ ਕੋਹਲੀ ਨੇ ਦੇਖਿਆ ਤਾਂ ਉਨ੍ਹਾਂ ਨੇ ਕਾਫੀ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਇਸ ਨੂੰ ਨਿੱਜਤਾ ਦੀ ਉਲੰਘਣਾ ਦੱਸਿਆ ਹੈ।

ਹੋਰ ਪੜ੍ਹੋ: ਕੈਟਰੀਨਾ ਕੈਫ ਨੇ ਕੀਤੀ ਬੱਲੇਬਾਜ਼ੀ, ਅਦਾਕਾਰਾ ਨੇ ਆਪਣੀ ਖੂਬਸੂਰਤ ਅਦਾਵਾਂ ਦੇ ਨਾਲ ਕੀਤਾ ਸਭ ਨੂੰ ਕਲੀਨ ਬੋਲਡ, ਦੇਖੋ ਵੀਡੀਓ

virat kohli image source: instagram

ਕੁਝ ਸਮੇਂ ਪਹਿਲਾਂ ਹੀ ਭਾਰਤ ਦੇ ਸੁਪਰਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਕੋਹਲੀ ਦੇ ਹੋਟਲ ਦੇ ਕਮਰੇ 'ਚ ਰੱਖੀਆਂ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਹਨ। ਵੀਡੀਓ ਦੀ ਸ਼ੁਰੂਆਤ ਵਿਰਾਟ ਦੇ ਟੇਬਲ ਤੋਂ ਹੁੰਦੀ ਹੈ, ਜਿਸ 'ਤੇ ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਚਿੱਟੇ ਕੱਪੜੇ 'ਤੇ ਰੱਖੀਆਂ ਹੋਈਆਂ  ਨਜ਼ਰ ਆ ਰਹੀਆਂ ਹਨ। ਇਸ ਵਿਚ ਉਸ ਦੀਆਂ ਟੋਪੀਆਂ, ਗਲਾਸ ਅਤੇ ਘੜੀਆਂ ਦੇ ਬਕਸੇ ਵੀ ਦਿਖਾਈ ਦੇ ਰਹੇ ਹਨ। ਫਿਰ ਕੈਮਰਾ ਉਨ੍ਹਾਂ ਦੀਆਂ ਜੁੱਤੀਆਂ 'ਤੇ ਜਾਂਦਾ ਹੈ। ਇਸ ਵੀਡੀਓ 'ਚ ਜਰਸੀ ਦੇ ਕਈ ਸੈੱਟ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਸ ਦੇ ਡਰੈਸਿੰਗ ਟੇਬਲ 'ਚ ਕਈ ਤਰ੍ਹਾਂ ਦੀਆਂ ਕਰੀਮਾਂ ਵੀ ਪਈਆਂ ਨਜ਼ਰ ਆ ਰਹੀਆਂ ਹਨ।

virat kohli news image source: instagram

ਵਿਰਾਟ ਕੋਹਲੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਫੀ ਗੁੱਸਾ ਜ਼ਾਹਿਰ ਕੀਤਾ ਹੈ। ਉਸ ਨੇ ਲਿਖਿਆ, 'ਮੈਂ ਸਮਝਦਾ ਹਾਂ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਨੂੰ ਮਿਲਣ ਦੀ ਉਮੀਦ ਕਰਦੇ ਹਨ। ਮੈਂ ਹਮੇਸ਼ਾ ਇਸਦੀ ਸ਼ਲਾਘਾ ਕੀਤੀ ਪਰ ਇਹ ਵੀਡੀਓ ਖਤਰਨਾਕ ਹੈ। ਇਸਨੇ my privacy ਬਾਰੇ ਬਹੁਤ ਬੁਰਾ ਮਹਿਸੂਸ ਕਰਵਾਇਆ ਹੈ।‘

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਜੇ ਮੇਰੇ ਕੋਲ ਆਪਣੇ ਹੋਟਲ ਦੇ ਕਮਰੇ ਵਿੱਚ ਪ੍ਰਾਈਵੇਸੀ ਨਹੀਂ ਹੈ, ਤਾਂ ਮੈਂ ਅਸਲ ਵਿੱਚ ਕਿਸੇ ਵੀ ਨਿੱਜੀ ਥਾਂ ਦੀ ਉਮੀਦ ਕਿੱਥੋਂ ਕਰ ਸਕਦਾ ਹਾਂ?? ਮੈਂ ਗੋਪਨੀਯਤਾ ਦੀ ਅਜਿਹੀ ਪੂਰੀ ਉਲੰਘਣਾ ਨਾਲ ਸਹਿਮਤ ਨਹੀਂ ਹਾਂ। ਕਿਰਪਾ ਕਰਕੇ ਲੋਕਾਂ ਦੀ ਗੋਪਨੀਯਤਾ ਦਾ ਆਦਰ ਕਰੋ ਅਤੇ ਉਹਨਾਂ ਨੂੰ ਮਨੋਰੰਜਨ ਦੀ ਵਸਤੂ ਨਾ ਸਮਝੋ’।

virat kohli good wished by anushka sharma Image Source: Twitter

ਆਸਟ੍ਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਵੀ ਇਸ ਪੋਸਟ 'ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਜਵਾਬ 'ਚ ਲਿਖਿਆ- ‘ਇਹ ਬਹੁਤ ਗਲਤ ਹੈ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ’। ਇਸ 'ਤੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਵੀ ਟਿੱਪਣੀ ਕੀਤੀ ਹੈ ਤੇ ਲਿਖਿਆ, 'ਭਿਆਨਕ ਵਿਵਹਾਰ।' ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਕਰੜੇ ਸ਼ਬਦਾਂ ਨਾਲ ਇਸ ਲੀਕ ਵੀਡੀਓ ਦੀ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਆਪਣੀ ਨਾਰਾਜ਼ਗੀ ਜਤਾਈ ਹੈ।

 

 

View this post on Instagram

 

A post shared by Virat Kohli (@virat.kohli)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network