ਅਭਿਜੀਤ ਭੰਡਾਰੀ ਦੀ ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਉਸ ਦੇ ਫੈਨ, ਕੀ ਅਭਿਜੀਤ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਬਣਾ ਸਕੇਗਾ ਜਗ੍ਹਾ, ਦੇਖੋ ਜਲੰਧਰ ਆਡੀਸ਼ਨ

Written by  Rupinder Kaler   |  December 14th 2019 04:06 PM  |  Updated: December 14th 2019 04:06 PM

ਅਭਿਜੀਤ ਭੰਡਾਰੀ ਦੀ ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਉਸ ਦੇ ਫੈਨ, ਕੀ ਅਭਿਜੀਤ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਬਣਾ ਸਕੇਗਾ ਜਗ੍ਹਾ, ਦੇਖੋ ਜਲੰਧਰ ਆਡੀਸ਼ਨ

ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਦਿਖਾਏ ਗਏ ਐਪੀਸੋਡ ਵਿੱਚ ਤੁਸੀਂ ਹੁਣ ਤੱਕ ਪੰਜਾਬ ਦੇ ਕਈ ਸ਼ਹਿਰਾਂ ਦਾ ਟੈਲੇਂਟ ਦੇਖਿਆ ਹੈ । ਪਰ ਹੁਣ ਤੁਸੀਂ ਪੰਜਾਬ ਦੇ ਜਲੰਧਰ ਸ਼ਹਿਰ ਦੇ ਨੌਜਵਾਨਾਂ ਦਾ ਟੈਲੇਂਟ ਦੇਖੋਗੇ ਕਿਉਂਕਿ ਸੋਮਵਾਰ ਯਾਨੀ 16 ਦਸੰਬਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਵਿੱਚ ਤੁਹਾਨੂੰ ਜਲੰਧਰ ਦੇ ਆਡੀਸ਼ਨ ਦਿਖਾਏ ਜਾਣਗੇ । ਜਲੰਧਰ ਆਡੀਸ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਆਡੀਸ਼ਨ ਦੇਣ ਪਹੁੰਚੇ ਸਨ ।

ਸ਼ੋਅ ਦੇ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਦੀ ਆਵਾਜ਼ ਵਿੱਚ ਦਮ ਸੀ । ਇਹਨਾਂ ਨਗੀਨਿਆਂ ਵਿੱਚੋਂ ਇੱਕ ਹੈ ਅਭਿਜੀਤ ਭੰਡਾਰੀ ਜਿਸ ਦੀ ਆਵਾਜ਼ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ । ਪਰ ਸੁਰਾਂ ਦੇ ਇਸ ਮੁਕਾਬਲੇ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਪ੍ਰਤੀਭਾਗੀ ਹਨ ।

ਜਿਹੜੇ ਗਾਇਕੀ ਦੇ ਮਾਮਲੇ ਵਿੱਚ ਕਈਆਂ ਨੂੰ ਟੱਕਰ ਦਿੰਦੇ ਹਨ । ਅਜਿਹੇ ਵਿੱਚ ਕੀ ਅਭਿਜੀਤ ਭੰਡਾਰੀ ਆਪਣੇ ਗਾਇਕ ਬਣਨ ਦੇ ਸੁਫ਼ਨੇ ਨੂੰ ਪੂਰਾ ਕਰ ਸਕੇਗਾ ਇਹ ਜਾਨਣ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਸੋਮਵਾਰ ਯਾਨੀ 16 ਦਸੰਬਰ, 6.45 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network