ਅੱਜ ਰਾਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘ਵਾਇਸ ਆਫ਼ ਪੰਜਾਬ ਸੀਜ਼ਨ 10’

Written by  Lajwinder kaur   |  December 09th 2019 02:37 PM  |  Updated: December 09th 2019 02:40 PM

ਅੱਜ ਰਾਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘ਵਾਇਸ ਆਫ਼ ਪੰਜਾਬ ਸੀਜ਼ਨ 10’

‘ਵਾਇਸ ਆਫ਼ ਪੰਜਾਬ’ ਜੋ ਕਿ ਆਪਣੇ 9 ਸੀਜ਼ਨ ਸਫ਼ਲਤਾ ਪੂਰਵਕ ਪੂਰੇ ਕਰਨ ਤੋਂ ਬਾਅਦ ਸੀਜ਼ਨ 10 ‘ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਜੀ ਹਾਂ ਪੀਟੀਸੀ ਪੰਜਾਬੀ ਵਲੋਂ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਜਿਸਦੇ ਜ਼ਰੀਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ।

ਹੋਰ ਵੇਖੋ:ਨੇਹਾ ਧੂਪੀਆ ਤੇ ਅੰਗਦ ਬੇਦੀ ਮਨਾ ਰਹੇ ਨੇ ਆਪਣੀ ਧੀ ਮੇਹਰ ਦਾ ਪਹਿਲਾ ਜਨਮ ਦਿਨ, ਅੰਮ੍ਰਿਤਸਰ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਸਮਾਂ

ਵਾਇਸ ਆਫ਼ ਪੰਜਾਬ ਜੋ ਕਿ 10 ਸਾਲ ਸੁਰਾਂ ਦੇ ਨਾਲ ਚੱਲਦੇ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਿਹਾ ਹੈ। ਜੀ ਹਾਂ ਜਿਸਦਾ ਆਗਾਜ਼ ਅੱਜ ਰਾਤ ਤੋਂ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੌਜਵਾਨਾਂ ਦੇ ਇਸ ਹੁਨਰ ਦੀ ਪਰਖ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਸ਼ੋਅ ਦੇ ਰਾਹੀਂ ਪੰਜਾਬ ਭਰ ‘ਚ ਘੁੰਮ ਕੇ ਅਜਿਹੇ ਸੁਰੀਲੇ ਮੁੰਡੇ ਕੁੜੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਨੇ ਆਪਣੀ ਅਵਾਜ਼ ਅਤੇ ਅੰਦਾਜ਼ ਨਾਲ ਜੱਜਾਂ ਦੀ ਉਮੀਦਾਂ ਉੱਤੇ ਖਰ੍ਹੇ ਉੱਤਰੇ ਹਨ। ਇਸ ਵਾਰ ਜੱਜਾਂ ਦੀਆਂ ਭੂਮਿਕਾ ‘ਚ ਮਿਸ ਪੂਜਾ, ਸਚਿਨ ਆਹੂਜਾ, ਕੰਠ ਕਲੇਰ ਨਜ਼ਰ ਆਉਣਗੇ।

ਇਸ ਸ਼ੋਅ ਦਾ ਪ੍ਰਸਾਰਨ ਅੱਜ ਰਾਤ6.45 ਵਜੇ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ। ਸੋ ਦੇਖਣਾ ਨਾ ਭੁੱਲਣਾ ਅੱਜ ਰਾਤੀ ਪੀਟੀਸੀ ਪੰਜਾਬੀ ਚੈਨਲ ‘ਤੇ ‘ਵਾਇਸ ਆਫ਼ ਪੰਜਾਬ ਸੀਜ਼ਨ 10’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network