ਇਸ ਵਾਰ ‘PTC Showcase’ ‘ਚ ਮਿਲੋ ‘ਫੁੱਫੜ ਜੀ’ ਦੀ ਸਟਾਰ ਕਾਸਟ ਨੂੰ, ਐਕਟਰ ਗੁਰਨਾਮ ਭੁੱਲਰ ਦੱਸਣਗੇ ਫ਼ਿਲਮ ਨਾਲ ਜੁੜੀਆਂ ਮਜ਼ੇਦਾਰ ਗੱਲਾਂ

written by Lajwinder kaur | November 10, 2021 05:21pm

ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ (PTC Showcase) 'ਚ ਹਰ ਵਾਰ ਮਨੋਰੰਜਨ ਜਗਤ ਦੇ ਨਾਲ ਜੁੜੇ ਸਿਤਾਰਿਆਂ ਨੂੰ ਰੂਬਰੂ ਕਰਵਾਇਆ ਜਾਂਦਾ ਹੈ। ਜਿਸ ਚ ਨਵੀਂ ਫ਼ਿਲਮਾਂ ਬਾਰੇ ਗੱਲਬਾਤਾਂ ਕੀਤੀਆਂ ਜਾਂਦੀਆਂ ਨੇ। ਇਸ ਵਾਰ ਆਉਣ ਵਾਲੀ ਫ਼ਿਲਮ ਫੁੱਫੜ ਜੀ ਦੀ ਸਟਾਰ ਕਾਸਟ ਇਸ ਸ਼ੋਅ ‘ਚ ਲਾਵੇਗੀ ਹਾਜ਼ਰੀ। ਜੀ ਹਾਂ ਗਾਇਕ ਤੋਂ ਐਕਟਰ ਬਣੇ ਗੁਰਨਾਮ ਭੁੱਲਰ Gurnam Bhullar ਇਸ ਸ਼ੋਅ ‘ਚ ਹੋਣਗੇ ਹਾਜ਼ਰ।

ptc showcase

ਹੋਰ ਪੜ੍ਹੋ : ਓਲੰਪਿਕਸ ਵਿੱਚ ਵਾਹ-ਵਾਹ ਖੱਟਣ ਵਾਲੇ ਇੰਡੀਅਨ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਹੋਇਆ ਵਿਆਹ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਸੋ ਦੇਖਣ ਨੂੰ ਨਾ ਭੁੱਲਣਾ ਪੀਟੀਸੀ ਸ਼ੋਅਕੇਸ (PTC Showcase) ਕੱਲ ਯਾਨੀਕਿ 11 ਨਵੰਬਰ ਨੂੰ। ਇਸ ਸ਼ੋਅ ਦਾ ਪ੍ਰਸਾਰਣ ਵੀਰਵਾਰ ਰਾਤ 8.00 ਵਜੇ ਕੀਤਾ ਜਾਵੇਗਾ। ਜਿਸ ਚ ਗੁਰਨਾਮ ਭੁੱਲਰ ਫੁੱਫੜ ਜੀ ਫ਼ਿਲਮ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਨਗੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘LOVER’ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਾਰਾ ਅਲੀ ਖ਼ਾਨ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

feature image of fuffad ji trailer released

ਦੱਸ ਦਈਏ ਫ਼ਿਲਮ ਫੁੱਫੜ ਜੀ ਦਾ ਸ਼ਾਨਦਾਰ ਟ੍ਰੇਲਰ ਅਤੇ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਨੇ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਬਿੰਨੂ ਢਿੱਲੋਂ ਅਤੇ ਗੁਰਨਾਮ ਭੁੱਲਰ ਤੋਂ ਇਲਾਵਾ ਜੈਸਮੀਨ ਬਾਜਵਾ, ਸਿੱਧਿਕਾ ਸ਼ਰਮਾ, ਹੌਬੀ ਧਾਲੀਵਾਲ, ਮਹਾਵੀਰ ਭੁੱਲਰ, ਜੱਗੀ ਧੁਰੀ, ਸਤਵੰਦ ਕੌਰ, ਗੁਰਪ੍ਰੀਤ ਭੰਗੂ ਤੋਂ ਇਲਾਵਾ ਕਈ ਹੋਰ ਨਵਾਂ ਚਿਹਰੇ ਵੀ ਇਸ ਫ਼ਿਲਮ ‘ਚ ਨਜ਼ਰ ਆੳੇਣਗੇ। ਫ਼ਿਲਮ ‘ਚ ਜੱਸੀ ਗਿੱਲ ਦੀ ਐਂਟਰੀ ਵੀ ਦੇਖਣ ਨੂੰ ਮਿਲੇਗੀ। ਕਾਮੇਡੀ ਅਤੇ ਪੰਜਾਬੀ ਰੰਗਾਂ ਨਾਲ ਰੰਗੀ ਇਹ ਫ਼ਿਲਮ ਪ੍ਰਤਿਭਾਸ਼ਾਲੀ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ।

 

View this post on Instagram

 

A post shared by PTC Punjabi (@ptcpunjabi)


 

You may also like