ਗਾਇਕ ਨੇਹਾ ਕੱਕੜ ਨੇ ਆਪਣੀ ਅਦਾਵਾਂ ਨਾਲ ਜਿਤਿਆ ਲੱਖਾਂ ਲੋਕਾਂ ਦਾ ਦਿਲ, ਵੇਖੋ ਵੀਡੀਓ

Written by  Gourav Kochhar   |  May 28th 2018 12:43 PM  |  Updated: May 28th 2018 12:43 PM

ਗਾਇਕ ਨੇਹਾ ਕੱਕੜ ਨੇ ਆਪਣੀ ਅਦਾਵਾਂ ਨਾਲ ਜਿਤਿਆ ਲੱਖਾਂ ਲੋਕਾਂ ਦਾ ਦਿਲ, ਵੇਖੋ ਵੀਡੀਓ

ਇੰਝ ਜਾਪਦਾ ਹੈ ਕਿ ਨੇਹਾ ਕੱਕੜ Neha Kakkar ਨੂੰ ਅੱਜ ਕਲ ਚਰਚਾ ਵਿਚ ਰਹਿਣ ਦੀ ਆਦਤ ਹੋ ਗਈ ਹੈ ਤੇ ਹੋਵੇ ਵੀ ਕਿਉਂ ਨਾ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਹਮੇਸ਼ਾ ਹੀ ਆਪਣੀ ਅੱਖਾਂ ਸਾਹਮਣੇ ਦੇਖਣਾ ਚਾਹੁੰਦੇ ਹਨ ਤਾਂ ਹੀ ਤਾਂ ਕੁਝ ਦਿਨ ਪਹਿਲਾਂ ਭੁਵਨੇਸ਼ਵਰ ਵਿਖੇ ਹੋਏ ਉਨ੍ਹਾਂ ਦੇ ਸ਼ੋਅ ਨੂੰ ਵੇਖਣ ਲਈ ਇਕ ਲੱਖ ਤੋਂ ਵੀ ਵੱਧ ਲੋਕ ਆਏ ਜਿਸਦੀ ਵੀਡੀਓ ਨੇਹਾ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕਿੱਤੀ | ਨੇਹਾ ਕੱਕੜ ਨੇ ਇਸ ਵੀਡੀਓ ਵਿਚ ਆਪਣੇ ਪਸੰਦੀਦਾ ਗੀਤ ਸੁਰੀਲੀ ਆਵਾਜ਼ ਵਿਚ ਗਾਏ ਜਿਸ 'ਤੇ ਉਨ੍ਹਾਂ ਦੇ ਫੈਨਸ ਵਲੋਂ ਕਾਫ਼ੀ ਹੁੰਗਾਰਾ ਮਿਲਿਆ |

neha kakkar

ਤੁਹਾਨੂੰ ਦਸ ਦਇਏ ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸੱਭ ਤੋਂ ਵਧੀਆ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਹੈ । ਨੇਹਾ ਨੂੰ ‘ਸੈਲਫੀ ਕੁਈਨ’ ਤੇ ‘ਛੋਟਾ ਪੈਕਟ ਵੱਡਾ ਧਮਾਕਾ’ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਨੇਹਾ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਨੇਹਾ ਕੱਕੜ ਨੇ ਦੋ ਰਿਕਾਡ ਆਪਣੇ ਨਾਂ ਕਿੱਤੇ ਸੀ। ਪਿੱਛੇ ਜਿਹੇ ਨੇਹਾ ਕੱਕੜ ਦਾ ਜਾਰੀ ਕੀਤਾ ਗੀਤ “ਓ ਹਮਸਫ਼ਰ Oh Humsafar” ਕਾਫੀ ਚਰਚਾ ਵਿਚ ਰਿਹਾ ਸੀ | ਨੇਹਾ ਕੱਕੜ Neha Kakkar ਆਏ ਦਿਨ ਕੁਝ ਨਾ ਕੁਝ ਨਵਾਂ ਜਰੂਰ ਕਰਦੇ ਨਜ਼ਰ ਆ ਰਹੀ ਹੈ ਜਿਸ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ | ਕੁਝ ਚਿਰ ਪਹਿਲਾਂ ਉਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿਚ ਨੇਹਾ “ਪ੍ਰਿਆ ਪ੍ਰਕਾਸ਼” ਦੀ ਨਕਲ ਕਰਦੀ ਵਿਖ ਰਹੀ ਸੀ |

Neha Kakkar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network