ਪੀਟੀਸੀ ਸ਼ੋਅਕੇਸ 'ਚ ਦੇਖੋ 'ਮਿਸ ਪੀਟੀਸੀ ਪੰਜਾਬੀ 2019' ਦੀਆਂ ਘੈਂਟ ਪੰਜਾਬਣਾ ਨਾਲ ਖ਼ਾਸ ਮੁਲਾਕਾਤ

Written by  Aaseen Khan   |  November 30th 2019 12:14 PM  |  Updated: November 30th 2019 12:14 PM

ਪੀਟੀਸੀ ਸ਼ੋਅਕੇਸ 'ਚ ਦੇਖੋ 'ਮਿਸ ਪੀਟੀਸੀ ਪੰਜਾਬੀ 2019' ਦੀਆਂ ਘੈਂਟ ਪੰਜਾਬਣਾ ਨਾਲ ਖ਼ਾਸ ਮੁਲਾਕਾਤ

'ਮਿਸ ਪੀਟੀਸੀ ਪੰਜਾਬੀ' ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਨਿਖਾਰਨ ਦਾ ਅਜਿਹਾ ਮੰਚ ਜਿਸ ਤੋਂ ਹਰ ਸਾਲ ਟੈਲੇਂਟਡ ਅਤੇ ਖੂਬਸੂਰਤ ਪੰਜਾਬਣਾ ਨੂੰ ਦੁਨੀਆਂ ਦੇ ਸਾਹਮਣੇ ਆਉਣ ਦਾ ਮੌਕਾ ਮਿਲਦਾ ਹੈ। ਮਿਸ ਪੀਟੀਸੀ ਪੰਜਾਬੀ 2019 ਦਾ ਖਿਤਾਬ ਜੰਮੂ ਦੀ ਰਹਿਣ ਵਾਲੀ ਲੜਕੀ ਰਹਿਮਤ ਰਤਨ ਨੇ ਆਪਣੇ ਨਾਮ ਕੀਤਾ ਉੱਥੇ ਹੀ ਪਹਿਲੀ ਰਨਰਅੱਪ ਰਹੀ ਸੁਖਰੂਪ ਕੌਰ ਅਤੇ ਦੂਜੀ ਰਨਰਅੱਪ ਸੁਖਪ੍ਰੀਤ ਕੌਰ ਬਣੀ।

ਮਿਸ ਪੀਟੀਸੀ ਪੰਜਾਬੀ 2019 ਬਣਨ ਤੋਂ ਬਾਅਦ ਇਹਨਾਂ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਕਿੰਝ ਉਡਾਰ ਮਿਲੀ ਅਤੇ ਕਿਵੇਂ ਮਿਸ ਪੀਟੀਸੀ ਪੰਜਾਬੀ ਦੇ ਖਿਤਾਬ ਨੇ ਇਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਇਸ ਸਭ ਬਾਰੇ ਪਤਾ ਚੱਲੇਗਾ ਪੀਟੀਸੀ ਸ਼ੋਅਕੇਸ 'ਚ ਜਿੱਥੇ ਮੁਲਾਕਾਤ ਹੋਵੇਗੀ ਇਹਨਾਂ ਜੇਤੂ ਪੰਜਾਬਣਾ ਨਾਲ।

ਹੋਰ ਵੇਖੋ : ਜਾਨੀ ਤੇ ਬੀ ਪਰਾਕ ਕਰਕੇ ਬਣੀਆਂ ਪੰਜਾਬ ਦੀਆਂ ਇਹ ਸੁਪਰਹਿੱਟ ਫ਼ਿਲਮਾਂ, ਨਿਰਦੇਸ਼ਕ ਨੇ ਦੱਸਿਆ ਸੱਚ

ਇਸ ਖ਼ਾਸ ਪ੍ਰੋਗਰਾਮ ਦਾ ਪ੍ਰਸਾਰਣ 3 ਦਸੰਬਰ ਦਿਨ ਮੰਗਲਵਾਰ ਦੇ ਦਿਨ ਪੀਟੀਸੀ ਪੰਜਾਬੀ 'ਤੇ ਸ਼ਾਮ 6.45 'ਤੇ ਦੇਖਣ ਨੂੰ ਮਿਲਣ ਵਾਲਾ ਹੈ। ਜੇਕਰ ਤੁਸੀਂ ਵੀ ਮਿਸ ਪੀਟੀਸੀ ਪੰਜਾਬੀ ਦੇ ਲਈ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਪ੍ਰੋਗਰਾਮ ਕਾਫੀ ਮਦਦਕਾਰ  ਸਾਬਿਤ ਹੋ ਸਕਦਾ ਹੈ। ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਨੰਬਰ ਇੱਕ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network