ਜਦੋਂ ਗੁਰਦਾਸ ਮਾਨ ਦੀ ਸਟੇਜ 'ਤੇ ਇੱਕ ਲੋਕ ਗਾਇਕ ਨੇ ਲੁੱਟਿਆ ਮੇਲਾ, ਗੁਰਦਾਸ ਮਾਨ ਨੇ ਡਫਲੀ ਵਜਾ ਕੇ ਦਿੱਤਾ ਸਾਥ

Written by  Shaminder   |  April 24th 2019 04:09 PM  |  Updated: April 24th 2019 04:09 PM

ਜਦੋਂ ਗੁਰਦਾਸ ਮਾਨ ਦੀ ਸਟੇਜ 'ਤੇ ਇੱਕ ਲੋਕ ਗਾਇਕ ਨੇ ਲੁੱਟਿਆ ਮੇਲਾ, ਗੁਰਦਾਸ ਮਾਨ ਨੇ ਡਫਲੀ ਵਜਾ ਕੇ ਦਿੱਤਾ ਸਾਥ

ਗੁਰਦਾਸ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕਲੋਕ ਗਾਇਕਆਪਣੇ ਲੋਕ ਸਾਜ਼ ਸਾਰੰਗੀ ਨਾਲ ਗੁਰਦਾਸ ਮਾਨ ਦੀ ਸਟੇਜ 'ਤੇ ਪਹੁੰਚਿਆ । ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਖ਼ੁਦ ਉਸ ਦੀ ਨਾਂ ਸਿਰਫ਼ ਉਸਦੀ ਹੌਸਲਾ ਅਫਜ਼ਾਈ ਕੀਤੀ,ਬਲਕਿ ਪੂਰਾ ਗੀਤ ਗਾਉਣ ਦੌਰਾਨ ਸਾਜ਼ ਡਫਲੀ ਨਾਲ ਉਸ ਦਾ ਸਾਥ ਦਿੱਤਾ ।

ਹੋਰ ਵੇਖੋ: ਗਾਇਕ ਬਲਧੀਰ ਮਾਹਲਾ ਨੇ ਗਾਇਕੀ ਲਈ ਛੱਡ ਦਿੱਤਾ ਸੀ ਪਰਿਵਾਰ,ਜਾਣੋ ਗੁਰਦਾਸ ਮਾਨ ਦੇ ਸਾਥੀ ਗਾਇਕ ਦੀ ਕਹਾਣੀ

ਗੁਰਦਾਸ ਮਾਨ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ । ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਨੇ ਅਤੇ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਨੇ । ਉਨ੍ਹਾਂ ਦੇ ਕੋਲ ਨਾਂ ਤਾਂ ਬਾਊਂਸਰ ਹਨ ਅਤੇ ਨਾਂ ਹੀ ਉਹ ਆਪਣੀ ਸੁਰੱਖਿਆ ਲਈ ਕੋਈ ਸਿਕਓਰਿਟੀ ਗਾਰਡ ਹੀ ਰੱਖਦੇ ਹਨ । ਇਹ ਸ਼ਖਸ ਵੀ ਜਦੋਂ ਉਨ੍ਹਾਂ ਕੋਲ ਪਹੁੰਚਿਆ ਤਾਂ ਗੁਰਦਾਸ ਮਾਨ ਨੇ ਉਸ ਦੇ ਹੁਨਰ ਦੀ ਪੂਰੀ ਕਦਰ ਕੀਤੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network