ਵਾਇਸ ਆਫ਼ ਛੋਟਾ ਚੈਂਪ ਸੀਜ਼ਨ -7 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਗਾਇਕਾ ਬਾਣੀ ਸੰਧੂ ਦੀ ਪਰਫਾਰਮੈਂਸ

written by Shaminder | October 09, 2021

ਵਾਇਸ ਆਫ਼ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ-7) ‘ਚ ਛੇ ਪ੍ਰਤੀਭਾਗੀਆਂ ਚੋਂ ਕੌਣ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7  ਦਾ ਟਾਈਟਲ ਜਿੱਤੇਗਾ । ਇਸ ਦਾ ਫੈਸਲਾ ਅੱਜ ਹੋ ਜਾਵੇਗਾ । ਜੀ ਹਾਂ ਅੱਜ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7  ਦਾ ਗ੍ਰੈਂਡ ਫਿਨਾਲੇ ਹੈ । ਜਿਸ ‘ਚ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਬੀਰ ਸਿੰਘ ਅਤੇ ਮਿਸ ਪੂਜਾ ਇਸ ਦਾ ਫੈਸਲਾ ਸੁਨਾਉਣਗੇ ।

ਹੋਰ ਪੜ੍ਹੋ : ਕੈਂਸਰ ਕਾਰਨ ਹੋ ਗਈ ਕਿਰਣ ਖੇਰ ਦੀ ਅਜਿਹੀ ਹਾਲਤ, ਪਛਾਨਣਾ ਵੀ ਹੋਇਆ ਮੁਸ਼ਕਿਲ

ਇਸ ਤੋਂ ਪਹਿਲਾਂ ਇਹ ਬੱਚੇ ਵੱਖ-ਵੱਖ ਰਾਊਂਡ ‘ਚ ਆਪਣੀ ਪਰਫਾਰਮੈਂਸ ਦਿਖਾ ਕੇ ਇਸ ਪੱਧਰ ਤੱਕ ਪਹੁੰਚੇ ਹਨ ।

Afsana -min

ਇਸ ਸ਼ੋਅ ਦਾ ਅਨੰਦ ਤੁਸੀਂ ਅੱਜ ਰਾਤ 7:30 ਵਜੇ ਯਾਨੀ ਕਿ ਦਿਨ ਸ਼ਨਿੱਚਰਵਾਰ, 9ਅਕਤੂਬਰ ਨੂੰ ਮਾਣ ਸਕਦੇ ਹੋ । ਛੋਟੇ ਸੁਰਬਾਜ਼ਾਂ ਦੀ ਇਸ ਸੁਰੀਲੀ ਸ਼ਾਮ ਨੂੰ ਹੋਰ ਵੀ ਜ਼ਿਆਦਾ ਰੰਗੀਨ ਅਤੇ ਸੁਰੀਲੀ ਬਨਾਉਣ ਲਈ ਆ ਰਹੀ ਪੰਜਾਬ ਦੀ ਉੱਘੀ ਗਾਇਕਾ ਬਾਣੀ ਸੰਧੂ । ਜੋ ਆਪਣੇ ਗੀਤਾਂ ਦੇ ਨਾਲ ਸਭ ਦਾ ਮਨੋਰੰਜਨ ਕਰਨਗੇ । ਦੱਸ ਦਈਏ ਕਿ ਅੱਜ ਦੇ ਇਸ ਰਿਆਲਟੀ ਸ਼ੋਅ ਚੋਂ ਨਿਕਲਣ ਵਾਲੇ ਬੱਚਿਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ ।

 

View this post on Instagram

 

A post shared by PTC Punjabi (@ptcpunjabi)

0 Comments
0

You may also like