ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਸੁਨੰਦਾ ਸ਼ਰਮਾ, ਗਿੱਪੀ ਗਰੇਵਾਲ ਸਣੇ ਕਈ ਕਲਾਕਾਰ ਲਗਾਉਣ ਜਾ ਰਹੇ ਰੌਣਕਾਂ

Written by  Shaminder   |  July 03rd 2020 06:45 PM  |  Updated: July 03rd 2020 06:45 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਸੁਨੰਦਾ ਸ਼ਰਮਾ, ਗਿੱਪੀ ਗਰੇਵਾਲ ਸਣੇ ਕਈ ਕਲਾਕਾਰ ਲਗਾਉਣ ਜਾ ਰਹੇ ਰੌਣਕਾਂ

ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2020 ਕੁਝ ਹੀ ਸਮੇਂ ‘ਚ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸਮਾਰੋਹ ‘ਚ ਸੁਨੰਦਾ ਸ਼ਰਮਾ, ਗਿੱਪੀ ਗਰੇਵਾਲ, ਮੀਤ ਬ੍ਰਦਰਸ ਸਣੇ ਕਈ ਕਲਾਕਾਰ ਰੌਣਕਾਂ ਲਗਾਉਣ ਜਾ ਰਹੇ ਨੇ । ਫ਼ਿਲਮੀ ਸਿਤਾਰਿਆਂ ਦਾ ਅੱਜ ਆਨਲਾਈਨ ਅਵਾਰਡ ਸਮਾਰੋਹ ‘ਚ ਸਨਮਾਨ ਹੋਣ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ ਦੌਰਾਨ ਕਈ ਸਿਤਾਰੇ ਤੁਹਾਡਾ ਮਨੋਰੰਜਨ ਵੀ ਕਰਨਗੇ । ਸੋ ਤੁਸੀਂ ਵੀ ਦੁਨੀਆ ਦੇ ਇਸ ਪਹਿਲੇ ਆਨਲਾਈਨ ਅਵਾਰਡ ਸਮਾਰੋਹ ਦਾ ਅਨੰਦ ਮਾਣ ਸਕਦੇ ਹੋ ।

https://www.instagram.com/p/CCDzq8eBytn/

ਪੀਟੀਸੀ ਨੈੱਟਵਰਕ 3 ਜੁਲਾਈ ਨੂੰ ਪਹਿਲਾ ਆਨਲਾਈਨ ਫ਼ਿਲਮ ਅਵਾਰਡ ਦਾ ਆਯੋਜਨ ਕਰਕੇ ਪਹਿਲੀ ਵਾਰ ਮਨੋਰੰਜਨ ਦੀ ਦੁਨੀਆ ‘ਚ ਇਤਿਹਾਸ ਰਚਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਉਨ੍ਹਾਂ ਸ਼ਖਸੀਅਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਤਰੱਕੀ ਦੀਆਂ ਲੀਹਾਂ ‘ਤੇ ਪਹੁੰਚਾਇਆ ਹੈ ।

https://www.instagram.com/p/CCDe6i9j0W_/

ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਹਰ ਸਾਲ ਉਨ੍ਹਾਂ ਫ਼ਿਲਮ ਨਿਰਮਾਤਾਵਾਂ, ਅਦਾਕਾਰਾਂ ਅਤੇ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਪੰਜਾਬੀ ਸਿਨੇਮਾ ਦੇ ਖੇਤਰ ‘ਚ ਆਪਣੀ ਮਿਹਨਤ ਦੇ ਨਾਲ ਵੱਖਰਾ ਮੁਕਾਮ ਹਾਸਿਲ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network