ਅੱਜ ਰਾਤ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਮਜ਼ੇਦਾਰ ਅਤੇ ਸੁਰਾਂ ਦੇ ਰੰਗਾਂ ਨਾਲ ਭਰਿਆ ਐਪੀਸੋਡ

written by Lajwinder kaur | December 16, 2021

ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਜੋ ਕਿ ਏਨੀਂ ਦਿਨੀਂ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਸ਼ੋਅ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਪੜਾਅ ਨੂੰ ਪੂਰੇ ਕਰਦੇ ਹੋਏ ਇਹ ਸ਼ੋਅ ਆਪਣੇ ਅਖੀਰਲੇ ਮੁਕਾਮ ਵੱਲ ਵੱਧਦਾ ਜਾ ਰਿਹਾ ਹੈ। ਇਸ ਸ਼ੋਅ ਨੂੰ ਮਾਸਟਰ ਸਲੀਮ, ਗੁਰਮੀਤ ਸਿੰਘ, ਮੰਨਤ ਨੂਰ ਬਤੌਰ ਜੱਜ ਦੀ ਭੂਮਿਕਾ 'ਚ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਇਸ ਸ਼ੋਅ ‘ਚ ਸੈਲੀਬ੍ਰੇਟੀ ਜੱਜ ਵੀ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ: ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

 

inside image of vop 12

ਅੱਜ ਰਾਤ ਅਦਾਕਾਰਾ ਨਿਸ਼ਾ ਬਾਨੋ ਇਸ ਸ਼ੋਅ ‘ਚ ਬਤੌਰ ਸੈਲੀਬ੍ਰੇਟੀ ਜੱਜ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਸ਼ੋਅ ਦੇ 'Popular Song Round'  ‘ਚ ਹੋਵੇਗੀ ਬਹੁਤ ਸਾਰੀ ਮਸਤੀ ਅਤੇ ਸੱਜੇਗੀ ਸੁਰਾਂ ਦੀ ਮਹਿਫਿਲ। ਸੋ ਦੇਖਣਾ ਨਾ ਭੁੱਲਣਾ ਮਸਤੀ ਦੇ ਨਾਲ ਭਰਿਆ ਇਹ ਐਪੀਸੋਡ ਅੱਜ ਰਾਤ। ਇਸ ਸ਼ੋਅ ਦਾ ਪ੍ਰਸਾਰਣ ਸ਼ਾਮੀਂ 7 ਵਜੇ ਕੀਤਾ ਜਾਵੇਗਾ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਤੋਂ ਚੁੱਕਿਆ ਪਰਦਾ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

ਵਾਇਸ ਆਫ ਪੰਜਾਬ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਸਾਲ 2010 ਤੋਂ ਸ਼ੁਰੂ ਹੋਇਆ ਟੀਵੀ ਜਗਤ ਦਾ ਇਹ ਰਿਆਲਟੀ ਸ਼ੋਅ ਆਪਣੇ ਕਾਰਵਾਂ ਪੂਰਾ ਕਰਦਾ ਹੋਇਆ ਆਪਣੇ 12ਵੇਂ ਸੀਜ਼ਨ ‘ਚ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕ ਇਸ ਸ਼ੋਅ ਦਾ ਅਨੰਦ ਪੀਟੀਸੀ ਦੀ ਮੋਬਾਇਲ ਐਪ ਪੀਟੀਸੀ ਪਲੇਅ ਉੱਤੇ ਵੀ ਲੈ ਸਕਦੇ ਨੇ। ਇਸ ਤੋਂ ਇਲਾਵਾ ਦਰਸ਼ਕ ਨਵੇਂ ਗੀਤਾਂ ਅਤੇ ਨਵੀਂ ਫ਼ਿਲਮਾਂ ਦਾ ਅਨੰਦ ਵੀ ਪੀਟੀਸੀ ਦੇ ਚੈਨਲਾਂ ਉੱਤੇ ਲੈ ਸਕਦੇ ਨੇ।

 

View this post on Instagram

 

A post shared by PTC Punjabi (@ptcpunjabi)

You may also like