ਅੱਜ ਰਾਤ ਦੇਖੋ ‘Stand Up Te Paao Khapp’ ਸ਼ੋਅ ਦਾ ਨਵਾਂ ਐਪੀਸੋਡ, ਰਾਜੀਵ ਗੋਲਡੀ ਤੇ ਪਰਵਿੰਦਰ ਸਿੰਘ ਬਿਖੇਰਨਗੇ ਹਾਸਿਆਂ ਦੇ ਠਹਾਕੇ

written by Lajwinder kaur | August 04, 2021

ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘Stand Up Te Paao Khapp’ ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਜਿਸ ਕਰਕੇ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਅਜਿਹਾ ਸ਼ੋਅ ਹੈ ਜੋ ਕਿ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਿਹਾ ਹੈ।

inside image of ptc punjabi new show

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਦਹਿਲੀਜ਼’ ਦਾ ਸ਼ਾਨਦਾਰ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼

ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼

ptc punjabi

ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਕੀਤਾ ਜਾਂਦਾ ਹੈ। ਜੋ ਅੱਜ ਦੇ ਨਵੇਂ ਆਪੀਸੋਡ ‘ਚ ਨਾਮੀ ਕਾਮੇਡੀਅਨ ਰਾਜੀਵ ਗੋਲਡੀ ਆਪਣੀ ਹਾਸੇਦਾਰ ਗੱਲਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਰ ਵਾਰ ਦੀ ਤਰ੍ਹਾਂ ਇਸ ਸ਼ੋਅ ਦੇ ਹੋਸਟ ਪਰਵਿੰਦਰ ਸਿੰਘ ਜੋ ਕਿ ਆਪਣੀ ਹਾਜ਼ਰ ਜਵਾਬੀ ਦੇ ਨਾਲ ਆਪਣੀ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਇਸ ਸ਼ੋਅ ‘ਚ ਕਈ ਸੁਪਰ ਡੁਪਰ ਕਾਮੇਡੀਅਨ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

inside image of rajiv goldy and parvinder

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8.30 ਵਜੇ ‘Stand Up Te Paao Khapp’ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਤੋਂ ਇਲਾਵਾ ਕਈ ਹੋਰ ਸ਼ੋਅ ਜੋ ਕਿ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਜੁੜੇ ਹੋਏ ਨੇ ਉਹ ਵੀ ਦੇਖ ਸਕਦੇ ਹੋ। ਬਹੁਤ ਜਲਦ ਰਿਆਲਟੀ ਸ਼ੋਅ ਵੀ ਦਰਸ਼ਕਾਂ ਦਾ ਮਨੋਰਜੰਨ ਕਰਨ ਆ ਰਹੇ ਨੇ।

 

 

View this post on Instagram

 

A post shared by PTC Punjabi (@ptc.network)

0 Comments
0

You may also like