ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ -12

Reported by: PTC Punjabi Desk | Edited by: Shaminder  |  November 23rd 2021 03:22 PM |  Updated: November 23rd 2021 03:22 PM

ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ -12

ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ (Voice of Punjab Season-12) ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਅੱਜ ਦੇ ਇਸ ਐਪੀਸੋਡ ‘ਚ ਤੁਸੀਂ ਪ੍ਰਤੀਭਾਗੀਆਂ ਦੇ ਆਡੀਸ਼ਨ ਰਾਊਂਡ (Audition Round) ਵੇਖ ਸਕਦੇ ਹੋ । ਅੱਜ ਦੇ ਇਸ ਐਪੀਸੋਡ ਨੂੰ ਤੁਸੀਂ ਰਾਤ 7 ਵਜੇ ਵੇਖ ਸਕਦੇ ਹੋ ।

 image of of amar noori as judge of vop-12

ਹੋਰ ਪੜ੍ਹੋ : ਲਾੜੀ ਦੇ ਲਿਬਾਸ ‘ਚ ਸੱਜੀ ਇਹ ਕੁੜੀ ਵਿਆਹ ਤੋਂ ਪਹਿਲਾਂ ਦੇਣ ਪਹੁੰਚੀ ਪ੍ਰੀਖਿਆ, ਵੀਡੀਓ ਵਾਇਰਲ

ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਹੁਣ ਤੱਕ ਕਈ ਨੌਜਵਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ । ਵਾਇਸ ਆਫ਼ ਪੰਜਾਬ ਨੌਜਵਾਨਾਂ ਦੇ ਲਈ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਪੰਜਾਬ ਦੇ ਨੌਜਵਾਨ ਆਪਣੇ ਗਾਇਕੀ ਦੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਰਹੇ ਹਨ ।

VOP 12

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ’ ਦਾ ਸੀਜ਼ਨ 12 ਸ਼ੁਰੂ ਹੋ ਗਿਆ ਹੈ । 22 ਨਵੰਬਰ ਸ਼ਾਮ 7 ਵਜੇ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਇਆ ਇਹ ਰਿਆਲਟੀ ਸ਼ੋਅ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਹੈ । ਜਿਸ ਵਿੱਚ ਹਰ ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਦਾ ਗਾਇਕ ਬਣਨ ਦਾ ਸੁਫ਼ਨਾ ਹੁੰਦਾ ਹੈ । ਇਸ ਸ਼ੋਅ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਚਮਕਦੇ ਸਿਤਾਰੇ ਦਿੱਤੇ ਹਨ, ਕਿਉਂਕਿ ਰਣਜੀਤ ਬਾਵਾ, ਗੁਰਨਾਮ ਭੁੱਲਰ, ਅਫਸਾਨਾ ਖਾਨ, ਮੰਨਤ ਨੂਰ ਅਤੇ ਨਿਮਰਤ ਖਹਿਰਾ ਵਰਗੇ ਸੁਪਰ-ਸਟਾਰਾਂ ਨੇ ‘ਵਾਇਸ ਆਫ ਪੰਜਾਬ’ ਤੋਂ ਹੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network