ਸੂਫ਼ੀ ਗਾਇਕਾ ਜੋਤੀ ਤੇ ਸੁਲਤਾਨਾ ਇਸ ਤਰ੍ਹਾਂ ਬਣੀਆਂ ‘ਨੂਰਾ ਸਿਸਟਰ’, ਇਸ ਬੰਦੇ ਨੇ ਲਗਾਇਆ ਨਾਂਅ ਦੇ ਪਿੱਛੇ ‘ਨੂਰਾ’ ਸ਼ਬਦ
ਨੂਰਾਂ ਸਿਸਟਰ ਇਹ ਨਾਂਅ ਸੁਣਦੇ ਹੀ ਸਭ ਨੂੰ ਸੂਫ਼ੀ ਸੰਤਾਂ ਦੇ ਕਲਾਮ ਯਾਦ ਆ ਜਾਂਦੇ ਹਨ । ਸੂਫ਼ੀ ਗਾਇਕੀ ਵਿੱਚ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਦਾ ਚੰਗਾ ਨਾਂਅ ਹੈ । ਇਸ ਵਾਰ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਇਹ ਦੋਵੇਂ ਭੈਣਾਂ ਪਹੁੰਚ ਰਹੀਆਂ ਹਨ । ਪੰਜਾਬੀ ਗਾਇਕੀ ਵਿੱਚ ਚਮਕਦੇ ਇਹ ਸਿਤਾਰੇ ਇਸ ਸ਼ੋਅ ਵਿੱਚ ਆਪਣੀਆਂ ਉਹਨਾਂ ਗੱਲਾਂ ਦਾ ਖੁਲਾਸਾ ਕਰਨਗੀਆਂ ਜਿਹੜੀਆਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ ।
ਇਸ ਸ਼ੋਅ ਵਿੱਚ ਦੋਹਾਂ ਭੈਣਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਦੂਰਦਰਸ਼ਨ ਜਲੰਧਰ ’ਤੇ ਇੱਕ ਸ਼ੋਅ ਲਈ ਪਹੁੰਚੇ ਸਨ ।ਇੱਥੇ ਹੀ ਉਹਨਾਂ ਦੇ ਨਾਂਅ ਦੇ ਪਿੱਛੇ ਨੂਰਾ ਸ਼ਬਦ ਦਾ ਤਸਲਖ ਲਗਾਇਆ ਗਿਆ ।ਇਸ ਸ਼ੋਅ ਵਿੱਚ ਉਹਨਾਂ ਨੇ ਹੋਰ ਵੀ ਕਈ ਗੱਲਾਂ ਤੋਂ ਪਰਦਾ ਹਟਾਇਆ ।
https://www.instagram.com/p/B7qVUqOKGt8/
ਸੋ ਨੂਰਾ ਸਿਸਟਰ ਦੀ ਜ਼ਿੰਦਗੀ ਦੇ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਕੋਲ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।