ਕਿਸ ਦੇ ਸਿਰ ਸੱਜੇਗਾ ਵਾਇਸ ਆਫ ਪੰਜਾਬ-12 ਦਾ ਤਾਜ਼, ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ ਪੰਜਾਬ-12 ਦਾ ਗ੍ਰੈਂਡ ਫਿਨਾਲੇ

written by Shaminder | December 30, 2021

ਵਾਇਸ ਆਫ ਪੰਜਾਬ -12 (Voice Of Punjab -12) ਦਾ ਗ੍ਰੈਂਡ ਫਿਨਾਲੇ (Grand Finale) ਕੱਲ੍ਹ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਪ੍ਰਤੀਭਾਗੀਆਂ ਨੇ ਵੱਖ ਵੱਖ ਰਾਊਂਡ ‘ਚ ਆਪੋ ਆਪਣੀ ਪਰਫਾਰਮੈਂਸ ਵਿਖਾਈ ਸੀ । ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਚੋਂ ਕਿਹੜਾ ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਸੀਜ਼ਨ -12 ਦਾ ਟਾਈਟਲ ਜਿੱਤਣ ‘ਚ ਕਾਮਯਾਬ ਹੋਵੇਗਾ ਇਸ ਦਾ ਫੈਸਲਾ ੩੧ ਦਸੰਬਰ ਨੂੰ ਹੋ ਜਾਵੇਗਾ । ਜੀ ਹਾਂ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਪੀਟੀਸੀ ਪੰਜਾਬੀ ‘ਤੇ 6:30 ਵਜੇ ਤੋਂ ਵੇਖ ਸਕੋਗੇ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 31 ਦਸੰਬਰ ਦੀ ਸ਼ਾਮ ਨੂੰ ਵੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦਾ ਗ੍ਰੈਂਡ ਫਿਨਾਲੇ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ

ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਉਣਗੇ । ਸੁਨੰਦਾ ਸ਼ਰਮਾ, ਅਫਸਾਨਾ ਖਾਨ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਚਾਰ ਚੰਨ ਲਗਾਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਸੀਜ਼ਨ ਕਰਵਾਏ ਜਾ ਚੁੱਕੇ ਵਾਇਸ ਆਫ ਪੰਜਾਬ ਦੇ ।

grand finale sunanda sharma

ਜਿਸ ‘ਚ ਪੰਜਾਬ ਦਾ ਟੈਲੇਂਟ ਵੇਖਣ ਨੂੰ ਮਿਲਿਆ । ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਇਹ ਪ੍ਰਤੀਭਾਗੀ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਆਪੋ ਆਪਣੀ ਕਿਸਮਤ ਆਜ਼ਮਾ ਕੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ । ਵਾਇਸ ਆਫ਼ ਪੰਜਾਬ ਨੌਜਾਵਾਨਾਂ ਦੇ ਲਈ ਇੱਕ ਅਜਿਹਾ ਮੰਚ ਸਾਬਿਤ ਹੋ ਰਿਹਾ ਹੈ ਜੋ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਬਿਹਤਰੀਨ ਪਲੈਟਫਾਰਮ ਸਾਬਿਤ ਹੋ ਰਿਹਾ ਹੈ ।

 

View this post on Instagram

 

A post shared by PTC Punjabi (@ptcpunjabi)

You may also like