ਪੀਟੀਸੀ ਪੰਜਾਬੀ ‘ਤੇ 31 ਦਸੰਬਰ ਦੀ ਸ਼ਾਮ ਨੂੰ ਵੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦਾ ਗ੍ਰੈਂਡ ਫਿਨਾਲੇ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ

Written by  Lajwinder kaur   |  December 30th 2021 04:52 PM  |  Updated: December 30th 2021 04:57 PM

ਪੀਟੀਸੀ ਪੰਜਾਬੀ ‘ਤੇ 31 ਦਸੰਬਰ ਦੀ ਸ਼ਾਮ ਨੂੰ ਵੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਦਾ ਗ੍ਰੈਂਡ ਫਿਨਾਲੇ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ

ਲਓ ਜੀ 31 ਦਸੰਬਰ ਨੂੰ ਸੱਜੇਗੀ ਸੁਰਾਂ ਦੀ ਮਹਿਫਿਲ, ਜਦੋਂ ‘ਵਾਇਸ ਆਫ਼ ਪੰਜਾਬ’ ਸੀਜ਼ਨ-12’ ਦਾ ਗ੍ਰੈਂਡ ਫਿਨਾਲੇ ਚ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਆਪਣੀ ਪ੍ਰਫਾਰਮੈਂਸ ਦੇ ਨਾਲ ਲਗਾਉਣਗੇ ਚਾਰ ਚੰਨ। ਜੀ ਹਾਂ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਮੁਕਾਬਲੇ ਤੋਂ ਬਾਅਦ ਆਖਰਕਾਰ ਪੰਜਾਬ ਨੂੰ "ਵਾਇਸ ਆਫ਼ ਪੰਜਾਬ ਸੀਜ਼ਨ-12" ਦਾ ਜੇਤੂ ਮਿਲਣ ਜਾ ਰਿਹਾ ਹੈ। ਜੀ ਹਾਂ ਕੱਲ੍ਹ ਯਾਨੀ ਕਿ 31 ਦਸੰਬਰ ਨੂੰ ਪੰਜਾਬ ਨੂੰ ਆਪਣਾ ਨਵਾਂ ਵਾਇਸ ਆਫ਼ ਪੰਜਾਬ ਮਿਲ ਜਾਵੇਗਾ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਰਸੋਈਏ ਦੀ ਬੇਟੀ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ 'ਮਾਈ ਡਾਰਲਿੰਗ ਡੌਲ', ਤਾਂ ਪ੍ਰਸ਼ੰਸਕਾਂ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

grand finale sunanda sharma

ਵਾਇਸ ਆਫ਼ ਪੰਜਾਬ ਸੀਜ਼ਨ-12’ ਦੇ ਗ੍ਰੈਂਡ ਫਾਈਨਲ ‘ਚ ਪ੍ਰਸਿੱਧ ਗਾਇਕ ਅਤੇ ਸੰਸਦ ਮੈਂਬਰ ਪਦਮ ਸ਼੍ਰੀ ਹੰਸਰਾਜ ਹੰਸ ਜੀ ਆਪਣੀ ਲਾਈਵ ਪਰਫਾਰਮੈਂਸ ਦੇ ਨਾਲ ਰੰਗ ਬੰਨਗੇ। ਇਸ ਤੋਂ ਇਲਾਵਾ ਅਫਸਾਨਾ ਖ਼ਾਨ ,ਸੁਨੰਦਾ ਸ਼ਰਮਾ, ਬਾਲੀਵੁੱਡ ਦੇ ਪਲੇਬੈਕ ਗਾਇਕ ਕਮਲ ਖ਼ਾਨ ਇਸ ਸ਼ਾਮ ਨੂੰ ਆਪਣੇ ਗੀਤਾਂ ਦੇ ਨਾਲ ਰੌਸ਼ਨ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਪਤਨੀ ਦੇ‘ਗ੍ਰਹਿ ਪ੍ਰਵੇਸ਼’ ਦੀ ਖੁਸ਼ੀ ‘ਚ ਕਰਵਾਇਆ ਪਾਠ, ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹੋਏ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

 

View this post on Instagram

 

A post shared by PTC Punjabi (@ptcpunjabi)

ਪ੍ਰਤਿਭਾ ਦੇ ਦਰਵਾਜ਼ੇ ਅਤੇ ਸਫਲਤਾ ਦੇ ਨਵੇਂ ਰਾਹ ਖੋਲ੍ਹਦੇ ਹੋਏ, ਪੰਜਾਬ ਦਾ ਸਭ ਤੋਂ ਵੱਡਾ ਰਿਆਲਿਟੀ ਗਾਇਕੀ ਸ਼ੋਅ- ਵਾਇਸ ਆਫ਼ ਪੰਜਾਬ ਸੀਜ਼ਨ 12 ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ । ਸੋ ਦੇਖਣਾ ਨਾ ਭੁੱਲਣਾ 31 ਦਸੰਬਰ ਦਿਨ ਸ਼ੁਕਰਵਾਰ ਨੂੰ ਸ਼ਾਮ 6:30 ਵਜੇ ਸਿਰਫ਼ ਪੀ ਟੀ ਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ -12 ਦਾ ਗ੍ਰੈਂਡ ਫਿਨਾਲੇ। ਇਸ ਸ਼ੋਅ ‘ਚ ਜੱਜ ਸਾਹਿਬਾਨ ਵੀ ਆਪਣੇ ਗੀਤਾਂ ਦੇ ਨਾਲ ਮਹਿਫਿਲ ‘ਚ ਰੌਣਕਾਂ ਲਗਾਉਂਦੇ ਹੋਏ ਨਜ਼ਰ ਆਉਣਗੇ। ਦਰਸ਼ਕ ਇਸ ਸ਼ੋਅ ਦਾ ਅਨੰਦ ਪੀਟੀਸੀ ਦੀ ਮੋਬਾਇਲ ਐਪ ਪੀਟੀਸੀ ਪਲੇਅ ਉੱਤੇ ਵੀ ਲੈ ਸਕਦੇ ਨੇ। ਦੱਸ ਦਈਏ ਵਾਇਸ ਆਫ ਪੰਜਾਬ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਨਾਮੀ ਗਾਇਕ ਦਿੱਤੇ ਹਨ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network