ਗਾਣੇ ਵਿੱਚ ਕਹੀ ਨਾਲ ਕੇਕ ਕੱਟਣ ਪਿੱਛੇ ਸ਼ੈਰੀ ਮਾਨ ਨੇ ਦੱਸੀ ਕਹਾਣੀ,ਸੁਣੋ ਸ਼ੈਰੀ ਮਾਨ ਦੀ ਜ਼ੁਬਾਨੀ 

written by Shaminder | July 13, 2019

ਸ਼ੈਰੀ ਮਾਨ ਦਾ ਗੀਤ 'ਸਾਡੇ ਆਲਾ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਪਰ ਤੁਸੀਂ ਹੁਣ ਸੋਚ ਰਹੇ ਹੋਵੋਗੇ ਕਿ ਏਨੇ ਪੁਰਾਣੇ ਗੀਤ ਦਾ ਜ਼ਿਕਰ ਅਸੀਂ ਕਿਉਂ ਕਰ ਰਹੇ ਹਾਂ । ਦਰਅਸਲ ਅਸੀਂ ਅੱਜ ਇਸ ਗੀਤ ਨਾਲ ਜੁੜੇ ਇੱਕ ਕਿੱਸੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ । ਇਸ ਗੀਤ 'ਚ ਤੁਸੀਂ ਇਕ ਕੇਕ ਕੱਟਦੇ ਹੋਏ ਸ਼ੈਰੀ ਮਾਨ ਨੂੰ ਵੇਖਿਆ ਹੋਵੇਗਾ । ਹੋਰ ਵੇਖੋ:ਸ਼ੈਰੀ ਮਾਨ ਨੇ ਗੀਤਕਾਰੀ ਤੋਂ ਕੀਤੀ ਸੀ ਸ਼ੁਰੂਆਤ,ਪਰ ਗਾਇਕਾਂ ਨੇ ਸ਼ੈਰੀ ਦੇ ਲਿਖੇ ਗੀਤ ਗਾਉਣ ਤੋਂ ਕਰ ਦਿੱਤਾ ਸੀ ਇਨਕਾਰ ਜੀ ਹਾਂ ਇਸ ਦ੍ਰਿਸ਼ 'ਚ ਤੁਸੀਂ ਸ਼ੈਰੀ ਮਾਨ ਨੂੰ ਕਹੀ ਦੇ ਨਾਲ ਕੇਕ ਕੱਟਦੇ ਹੋਏ ਵੇਖਿਆ ਹੋਵੇਗਾ। ਉਨ੍ਹਾਂ ਨੇ ਪੀਟੀਸੀ ਨੁੰ ਦਿੱਤੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਇਸ ਗੀਤ ਲਈ ਉਨ੍ਹਾਂ ਨੂੰ ਇਹ ਆਈਡਿਆ ਆਇਆ ਸੀ ।ਸ਼ੈਰੀ ਮਾਨ ਦਾ ਕਹਿਣਾ ਹੈ ਕਿ ਅਸਲ 'ਚ ਇਹ ਕਹਾਣੀ ਹੈ ਬਾਰਾਂ ਪੰਦਰਾਂ ਸਾਲ ਪਹਿਲਾਂ ਦੀ ਹੈ। ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਹੀ ਕਿਸੇ ਪਿੰਡ 'ਚ ਕੋਈ ਮੁੰਡਾ ਸੀ ਉਸ ਦੇ ਨਾਨਕੇ ਕੇਕ ਲੈ ਕੇ ਆਏ ਸੀ ਪਰ ਉਸ  ਸਮੇਂ ਉਹ ਮੁੰਡਾ ਖੇਤ 'ਤੇ ਸੀ ਅਤੇ ਉਸ ਦੇ ਨਾਨਕੇ ਖੇਤ 'ਤੇ ਹੀ ਕੇਕ ਲੈ ਕੇ ਚਲੇ ਗਏ ।ਉਹ ਕਹਿੰਦੇ  ਕਿ ਚਾਕੂ ਤਾਂ ਲੈ ਕੇ ਨਹੀਂ ਆਏ ਮੁੰਡੇ ਨੇ ਕਿਹਾ ਕਿ ਚਾਕੂ ਦਾ ਕੀ ਹੈ ਏਨੀ ਵੱਡੀ ਕਹੀ ਜੋ ਹੈ ਅਤੇ ਇਸ ਤੋਂ ਬਾਅਦ ਉਸ ਪਰਿਵਾਰ ਦੀ ਹੁਣ ਅੱਲ ਹੀ ਪੈ ਗਈ ਕੇਕ ਵਾਲੇ । ਉਹ ਪਰਿਵਾਰ ਕੇਕ ਵਾਲਿਆਂ ਦੇ ਨਾਂਅ ਨਾਲ ਮਸ਼ਹੂਰ ਹੈ ।  

0 Comments
0

You may also like