ਯਾਮੀ ਗੌਤਮ ਨੇ ਪਤੀ ਆਦਿਤਿਆ ਧਰ ਨਾਲ ਮਾਤਾ ਨੈਨਾ ਦੇਵੀ ਦੇ ਕੀਤੇ ਦਰਸ਼ਨ, ਵੇਖੋ ਤਸਵੀਰਾਂ

written by Pushp Raj | August 24, 2022

Yami Gautam and Aditya Dhar at Visited Naina Devi Temple: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ 'ਚ ਆਪਣੇ ਹੋਮ ਟਾਊਨ ਵਿੱਚ ਹੈ। ਇਥੇ ਯਾਮੀ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਇਥੇ ਉਨ੍ਹਾਂ ਦਾ ਸਾਥ ਦੇਣ ਲਈ ਉਨ੍ਹਾਂ ਦੇ ਪਤੀ ਆਦਿਤਿਆ ਧਰ ਵੀ ਪਹੁੰਚ ਗਏ ਹਨ। ਅੱਜ ਇਹ ਜੋੜੀ ਮਾਤਾ ਨੈਨਾ ਦੇਵੀ ਦੇ ਦਰਸ਼ਨ ਕਰਨ ਪਹੁੰਚੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image From intsagram

ਅਦਾਕਾਰਾ ਯਾਮੀ ਗੌਤਮ ਆਪਣੇ ਪਤੀ ਆਦਿਤਿਆ ਧਰ ਨਾਲ ਮਸ਼ਹੂਰ ਦੇਵੀ ਸਥਾਨ ਮਾਤਾ ਨੈਨਾ ਦੇਵੀ ਦੇ ਦਰਸ਼ਨਾਂ ਲਈ ਪਹੁੰਚੀ। ਯਾਮੀ ਨੇ ਆਪਣੀ ਇਹ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਯਾਮੀ ਨੇ ਲਿਖਿਆ ਕਿ ਉਸ ਨੂੰ ਆਪਣੀ ਭਗਵਾਨ ਭੂਮੀ ਹਿਮਾਚਲ 'ਚ ਮਾਂ ਨੈਨਾ ਦੇਵੀ ਦਾ ਆਸ਼ੀਰਵਾਦ ਮਿਲਿਆ ਹੈ।

image From intsagram

ਤਸਵੀਰਾਂ 'ਚ ਯਾਮੀ ਪਿੰਕ ਕਲਰ ਦੇ ਕਢਾਈ ਵਾਲੇ ਸਲਵਾਰ ਸੂਟ 'ਚ ਬੇਹੱਦ ਪਿਆਰੀ ਲੱਗ ਰਹੀ ਹੈ। ਯਾਮੀ ਦਾ ਰਵਾਇਤੀ ਲੁੱਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਦੂਜੇ ਪਾਸੇ ਯਾਮੀ ਦੇ ਪਤੀ ਆਦਿਤਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਇਸ ਦੇ ਨਾਲ ਬਲੈਕ ਕਲਰ ਦੀ ਜੈਕੇਟ ਕੈਰੀ ਕੀਤੀ ਹੋਈ ਸੀ।

ਮੰਦਰ ਵਿੱਚ ਇਹ ਜੋੜੀ ਨੇ ਪੂਰੀ ਸ਼ਰਧਾ ਨਾਲ ਨੈਨਾ ਦੇਵੀ ਦਾ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆਈ। ਤਸਵੀਰਾਂ 'ਚ ਇਸ ਜੋੜੀ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਯਾਮੀ ਅਤੇ ਆਦਿਤਿਆ ਨੇ ਵੀ ਮੰਦਰ ਦੇ ਵਿਹੜੇ ਵਿੱਚ ਆਪਣੀ ਪਿਆਰੀ ਮੁਸਕਰਾਹਟ ਨਾਲ ਤਸਵੀਰਾਂ ਵੀ ਖਿੱਚਵਾਈਆਂ।

image From intsagram

ਹੋਰ ਪੜ੍ਹੋ: ਰਣਬੀਰ ਕਪੂਰ ਨੂੰ ਮੰਗਣੀ ਪਈ ਪਤਨੀ ਆਲਿਆ ਭੱਟ ਦੇ ਫੈਨਜ਼ ਕੋਲੋਂ ਮੁਆਫੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਯਾਮੀ ਗੌਤਮ ਅਤੇ ਆਦਿਤਿਆ ਧਰ ਜੂਨ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਖੂਬ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਯਾਮੀ ਅਗਲੀ ਵਾਰ 'OMG 2' ਵਿੱਚ ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੇ ਨਾਲ ਨਜ਼ਰ ਆਵੇਗੀ। ਉਸ ਕੋਲ ਇੱਕ ਹੋਰ ਫ਼ਿਲਮ ‘ਗੁੰਮ’ ਵੀ ਹੈ।

 

View this post on Instagram

 

A post shared by Yami Gautam Dhar (@yamigautam)

You may also like