
Yash, Radhika celebrate daughter Aira's birthday: ਮਸ਼ਹੂਰ ਸਾਊਥ ਸੁਪਰ ਸਟਾਰ ਯਸ਼ ਤੇ ਉਨ੍ਹਾਂ ਦੀ ਪਤਨੀ ਰਾਧਿਕਾ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਦੋਹਾਂ ਨੇ ਆਪਣੀ ਧੀ ਆਇਰਾ ਦਾ ਜਨਮਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਅਦਾਕਾਰਾ ਨੇ ਆਪਣੀ ਪਤਨੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਧੀ ਦੇ ਜਨਮਦਿਨ ਦਾ ਜਸ਼ਨ ਮਨਾਇਆ ਹੈ। ਯਸ਼ ਨੇ ਧੀ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਸ਼ੇਅਰ ਕੀਤੀਆਂ ਹਨ।

ਸਟਾਰ ਯਸ਼ ਅਤੇ ਰਾਧਿਕਾ ਦੀ ਧੀ ਆਇਰਾ 4 ਸਾਲ ਦੀ ਹੋ ਗਈ ਹੈ ਅਤੇ ਇਸ ਜੋੜੇ ਨੇ ਆਪਣੀ ਧੀ ਦਾ ਜਨਮਦਿਨ ਬਹੁਤ ਹੀ ਖ਼ਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ ਅਤੇ ਹੁਣ ਇਸ ਜਨਮਦਿਨ ਦੇ ਜਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਸਾਹਮਣੇ ਆਈਆਂ ਤਸਵੀਰਾਂ 'ਚ ਜੋੜੇ ਦੀ ਪਿਆਰੀ ਬੇਬੀ ਪਿੰਕ ਕਲਰ ਦਾ ਗਾਊਨ ਪਹਿਨ ਕੇ ਕਿਸੇ ਪਰੀ ਵਾਂਗ ਨਜ਼ਰ ਆ ਰਹੀ ਸੀ। ਇਸੇ ਤਸਵੀਰ 'ਚ ਆਇਰਾ ਦੇ ਜਨਮਦਿਨ ਦੇ ਕੇਕ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਬਰਥਡੇ ਕੇਕ ਰੇਨਬੋ ਕਲਰ ਦਾ ਹੈ ਜੋ ਕਿ ਬਹੁਤ ਹੀ ਖੂਬਸੂਰਤ ਅਤੇ ਇਨ੍ਹਾਂ ਤਸਵੀਰਾਂ ਵਿੱਚ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਸ ਕੇਕ ਦੇ ਆਲੇ-ਦੁਆਲੇ ਬਹੁਤ ਵਧੀਆ ਸਜਾਵਟ ਕੀਤੀ ਗਈ ਹੈ।

ਹੋਰ ਪੜ੍ਹੋ: ਜਾਹਨਵੀ ਕਪੂਰ ਨੇ ਮੁੰਬਈ ਦੇ ਬਾਂਦਰਾ 'ਚ ਖਰੀਦਿਆ ਨਵਾਂ ਘਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਹੋਰਨਾਂ ਤਸਵੀਰਾਂ ਦੇ ਵਿੱਚ ਤਸਵੀਰਾਂ 'ਚ ਆਇਰਾ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਜਨਮਦਿਨ ਦੇ ਜਸ਼ਨ ਦਾ ਆਨੰਦ ਲੈ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਯਸ਼ ਅਤੇ ਰਾਧਿਕਾ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਆਇਰਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।
View this post on Instagram