ਵਿੱਕੀ ਕੌਸ਼ਲ ਨੇ ਜ਼ੋਰਾ ਰੰਧਾਵਾ ਦੇ ਸੁਪਰ ਹਿੱਟ ਗੀਤ ਨਾਲ ਦੱਸਿਆ ਆਉਣ ਵਾਲਾ ਟਾਈਮ ਤੇਰੇ ‘22 ਦਾ’, ਦੇਖੋ ਵੀਡੀਓ

Written by  Lajwinder kaur   |  August 01st 2019 01:38 PM  |  Updated: August 01st 2019 01:38 PM

ਵਿੱਕੀ ਕੌਸ਼ਲ ਨੇ ਜ਼ੋਰਾ ਰੰਧਾਵਾ ਦੇ ਸੁਪਰ ਹਿੱਟ ਗੀਤ ਨਾਲ ਦੱਸਿਆ ਆਉਣ ਵਾਲਾ ਟਾਈਮ ਤੇਰੇ ‘22 ਦਾ’, ਦੇਖੋ ਵੀਡੀਓ

ਜ਼ੋਰਾ ਰੰਧਾਵਾ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਸਦਕਾ ਥੋੜ੍ਹੇ ਸਮੇਂ ‘ਚ ਹੀ ਮਿਊਜ਼ਿਕ ਜਗਤ ‘ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਉਨ੍ਹਾਂ ਦੇ ਗੀਤ ਬਾਲੀਵੁੱਡ 'ਚ ਬੜੇ ਚਾਅ ਨਾਲ ਸੁਣੇ ਜਾਂਦੇ ਹਨ। ਜੀ ਹਾਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿੱਕੀ ਕੌਸ਼ਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਜ਼ੋਰਾ ਰੰਧਾਵਾ ਦੇ ਸੁਪਰ ਹਿੱਟ ਗੀਤ ਬਾਈ ਦਾ (22Da) ਉੱਤੇ ਆਪਣੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Aun wala time ? tohada e aa bhaji @vickykaushal09 Thanks for the love bro ?? #22DA

A post shared by Zora Randhawa (@zorarandhawaofficial) on

ਹੋਰ ਵੇਖੋ:‘ਅਰਦਾਸ ਕਰਾਂ’ ਦਾ ‘ਬੰਦਿਆ’ ਗੀਤ ਬਿਆਨ ਕਰ ਰਿਹਾ ਹੈ ਆਪਣਿਆਂ ਨੂੰ ਗੁਆਉਣ ਦਾ ਦਰਦ, ਸਰੋਤਿਆਂ ਨੂੰ ਕਰ ਰਿਹਾ ਹੈ ਭਾਵੁਕ, ਵੇਖੋ ਵੀਡੀਓ

ਇਸ ਵੀਡੀਓ ਨੂੰ ਜ਼ੋਰਾ ਰੰਧਾਵਾ ਨੇ ਸਾਂਝੀ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਆਉਣ ਵਾਲਾ ਟਾਇਮ ਤੁਹਾਡੇ ਏ ਆ ਬਾਈ ਵਿੱਕੀ ਕੌਸ਼ਲ..ਧੰਨਵਾਦ ਵੀਰੇ ਮੇਰੇ ਗਾਣੇ ‘ਬਾਈ ਦਾ’ ਨੂੰ ਪਿਆਰ ਦੇਣ ਲਈ..’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਜ਼ੋਰਾ ਰੰਧਾਵਾ ਦੇ ਮਿਊਜ਼ਿਕ ਕਰੀਅਰ ਦੀ ਤਾਂ ਉਹ ਵੰਡਰਲੈਂਡ, ਵੂਫਰ, ਪਟਾਕੇ, ਬਾਈ ਦਾ, ਨਖ਼ਰਾ ਨਵਾਬੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network