ਇਕ ਔਰਤ ਨੇ ਸੋਨੂੰ ਸੂਦ ਨੂੰ ਬਣਾਇਆ ਭਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

written by Shaminder | May 27, 2021

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਔਰਤ ਸੋਨੂੰ ਸੂਦ ਨੂੰ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ ।ਦਰਅਸਲ ਇਹ ਔਰਤ ਸੋਨੂੰ ਨੂੰ ਰੱਖੜੀ ਬੰਨਣ ਹੀ ਆਈ ਸੀ ।ਰੱਖੜੀ ਬੰਨਣ ਤੋਂ ਬਾਅਦ ਇਹ ਔਰਤ ਸੋਨੂੰ ਸੂਦ ਦੇ ਪੈਰਾਂ ਨੂੰ ਛੂਹਣ ਲੱਗੀ ਜਿਸ ਤੋਂ ਬਾਅਦ ਅਦਾਕਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ।

sonu-sood Image From Sonu Sood Instagram
ਹੋਰ ਪੜ੍ਹੋ : ਸੰਜੇ ਦੱਤ ਗੋਲਡਨ ਵੀਜਾ ਪਾਉਣ ਵਾਲੇ ਪਹਿਲੇ ਭਾਰਤੀ ਅਦਾਕਾਰ ਬਣੇ, ਮਿਲਣਗੇ ਕਈ ਫਾਇਦੇ
Sonu Sood With Wife Image From Sonu Sood Instagram
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਸੋਨੂੰ ਸੂਦ ਦੀ ਵੀ ਲੋਕ ਰੱਜ ਕੇ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ ।ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਕਡਾਊਨ ਦੌਰਾਨ ਲੋਕਾਂ ਦੀ ਖੂਬ ਸੇਵਾ ਕੀਤੀ ਹੈ ।
sonu sood Image From Sonu Sood Instagram
ਉਹ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਮਦਦ ਲਈ ਲੋਕ ਉਨ੍ਹਾਂ ਦੇ ਘਰ ਤੱਕ ਵੀ ਪਹੁੰਚ ਜਾਂਦੇ ਹਨ । ਬੀਤੇ ਸਾਲ ਵੀ ਲਾਕਡਾਊਨ ਦੌਰਾਨ ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਸੀ ।ਹੁਣ ਜਦੋਂ ਦੇਸ਼ ਦੇ ਹਸਪਤਾਲਾਂ ‘ਚ ਆਕਸੀਜ਼ਨ ਦੀ ਕਮੀ ਹੋਈ ਤਾਂ ਉਹ ਮੁੜ ਤੋਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ।
 
View this post on Instagram
 

A post shared by Manav Manglani (@manav.manglani)

0 Comments
0

You may also like