ਅਦਾਕਾਰ ਧਰਮਿੰਦਰ ਨੂੰ ਯਾਦ ਆਈ ਆਪਣੇ ਜੱਦੀ ਘਰ ਦੀ, ਵੀਡੀਓ ਕੀਤਾ ਸਾਂਝਾ

Written by  Shaminder   |  January 11th 2022 01:25 PM  |  Updated: January 11th 2022 01:26 PM

ਅਦਾਕਾਰ ਧਰਮਿੰਦਰ ਨੂੰ ਯਾਦ ਆਈ ਆਪਣੇ ਜੱਦੀ ਘਰ ਦੀ, ਵੀਡੀਓ ਕੀਤਾ ਸਾਂਝਾ

ਅਦਾਕਾਰ ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ‘ਜ਼ਿੰਦਗੀ ਦਾ ਸੱਚ, ਅਸੀਂ ਉਦੋਂ ਸਮਝਦੇ ਹਾਂ ਜਦੋਂ ਉਹ ਚਲੇ ਗਏ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਇੰਟਰਵਿਊ ਦੇ ਰਹੇ ਹਨ ।

Dharmendra deol image From instagram

ਹੋਰ ਪੜ੍ਹੋ : ਤਰਸੇਮ ਜੱਸੜ ਨੇ ਤਾਨੀਆ ਦੇ ਨਾਲ ਵਿਆਹ ‘ਚ ਪਾਇਆ ਭੰਗੜਾ, ਵੀਡੀਓ ਵਾਇਰਲ

ਜਿਸ ‘ਚ ਉਹ ਆਪਣੇ ਪੁਰਾਣੇ ਘਰ ਨੂੰ ਵਿਖਾ ਰਹੇ ਹਨ । ਇਸ ਦੇ ਨਾਲ ਹੀ ਵੀਡੀਓ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਜੱਦੀ ਘਰ ਦੇ ਆਲੇ ਦੁਆਲੇ ਉਨ੍ਹਾਂ ਦੇ ਫੈਨਸ ਵਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

Dharmendra-and-hema-,, image From instagram

ਧਰਮਿੰਦਰ ਇਸ ਵੀਡੀਓ ‘ਚ ਕਲਾਕਾਰ ਅਤੇ ਐਂਕਰ ਵਿਨੈ ਪਾਠਕ ਦੇ ਨਾਲ ਦਿਖਾਈ ਦੇ ਰਹੇ ਹਨ । ਧਰਮਿੰਦਰ ਦਾ ਜਨਮ ਇੱਕ ਜੱਟ ਸਿੱਖ ਪਰਿਵਾਰ ‘ਚ ਹੋਇਆ ।ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਂ ਕੇਵਲ ਕਿਸ਼ਨ ਸਿੰਘ ਦਿਓਲ ਅਤੇ ਸਤਵੰਤ ਕੌਰ ਹੈ। ਧਰਮਿੰਦਰ ਨੇ ਆਪਣੀ ਪੜ੍ਹਾਈ ਲੁਧਿਆਣਾ ਦੇ ਪਿੰਡ ਸਾਹਨੇਵਾਲ ਅਤੇ ਫਗਵਾੜਾ ਤੋਂ ਪੂਰੀ ਕੀਤੀ। ਧਰਮਿੰਦਰ ਨੇ ਆਪਣੇ ਕਰੀਅਰ ਵਿੱਚ ਲਗਭਗ 306 ਫਿਲਮਾਂ ਵਿੱਚ ਕੰਮ ਕੀਤਾ ਹੈ। ਧਰਮਿੰਦਰ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜਿਸ ਦੀ ਸ਼ੂਟਿੰਗ ਦੀਆਂ ਤਸਵੀਰਾਂ ਉਨ੍ਹਾਂ ਨੇ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਸਨ ।ਬੀਤੇ ਦਿਨ ਅਦਾਕਾਰ ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਦੀਆਂ ਤਸਵੀਰਾਂ ‘ਤੇ ਵੀ ਕਮੈਂਟ ਕੀਤਾ ਸੀ ।

ਇਨ੍ਹਾਂ ਤਸਵੀਰਾਂ ‘ਚ ਸੰਨੀ ਦਿਓਲ ਮਨਾਲੀ ਦੀਆਂ ਵਾਦੀਆਂ ‘ਚ ਬਰਫ ਦਾ ਅਨੰਦ ਲੈਂਦੇ ਨਜ਼ਰ ਆਏ ਸਨ ।ਧਰਮਿੰਦਰ ਜਲਦ ਹੀ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਰਣਵੀਰ ਸਿੰਘ, ਆਲੀਆ ਭੱਟ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network