ਅਦਾਕਾਰ ਸੋਨੂੰ ਸੂਦ ਹੁਣ ਬੇਰੁਜ਼ਗਾਰਾਂ ਨੂੰ ਦੇਣ ਜਾ ਰਹੇ ਰੁਜ਼ਗਾਰ, ਫੈਸਲੇ ਦੀ ਹਰ ਪਾਸੇ ਹੋ ਰਹੀ ਸ਼ਲਾਘਾ

written by Shaminder | March 16, 2021

ਅਦਾਕਾਰ ਸੋਨੂੰ ਸੂਦ ਜੋ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਨੇ ਲਾਕਡਾਊਨ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ । ਹੁਣ ਉਹ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਜਾ ਰਹੇ ਹਨ । ਇਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ।

Sonu Sood Image From Sonu Sood Instagram

ਹੋਰ ਪੜ੍ਹੋ : ਆਸਿਮ ਰਿਆਜ਼ ਸਿੱਧੂ ਮੂਸੇਵਾਲਾ ਨੂੰ ਮਿਲਣ ਲਈ ਪਹੁੰਚਿਆ ਪਿੰਡ ਮੂਸਾ, ਤਸਵੀਰਾਂ ਵਾਇਰਲ

Sonu Sood Image From Sonu Sood Instagram

ਸੋਨੂੰ ਸੂਦ ਦੇ ਇਸ ਕੰਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ । ਸੋਨੂੰ ਨੇ ਆਪਣੇ ਟਵੀਟ ਵਿੱਚ ਗੁੱਡਵਰਕਰ ਐਪਲੀਕੇਸ਼ਨ ਦਾ ਜ਼ਿਕਰ ਕੀਤਾ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਨੌਕਰੀਆਂ ਦੇਣ ਜਾ ਰਹੇ ਹਨ। ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, 'ਨਵਾਂ ਸਾਲ, ਨਵੀਆਂ ਉਮੀਦਾਂ, ਨੌਕਰੀਆਂ ਦੇ ਨਵੇਂ ਮੌਕੇ ਅਤੇ ਉਨ੍ਹਾਂ ਮੌਕਿਆਂ ਨੂੰ ਤੁਹਾਡੇ ਨੇੜੇ ਲਿਆਉਣਾ, ਨਵੇਂ ਅਸੀਂ।

Sonu_Sood Image From Sonu Sood Instagram

ਪ੍ਰਵਾਸੀ ਰੁਜ਼ਗਾਰ ਹੁਣ ਹੈ ਗੁਡ ਵਰਕਰ। ਗੁੱਡ ਵਰਕਰ ਐਪਲੀਕੇਸ਼ਨ ਨੂੰ ਅੱਜ ਹੀ ਡਾਊਨਲੋਡ ਕਰੋ ਅਤੇ ਬਿਹਤਰ ਕਲ ਦੀ ਉਮੀਦ ਕਰੋ। ਸੋਨੂੰ ਸੂਦ ਨੇ ਇਹ ਵੀ ਦੱਸਿਆ ਕਿ ਇਕ ਲੱਖ ਲੋਕਾਂ ਲਈ ਨੌਕਰੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

 

View this post on Instagram

 

A post shared by Sonu Sood (@sonu_sood)

0 Comments
0

You may also like