ਅਦਾਕਾਰਾ ਮੌਨੀ ਰਾਏ ਨੇ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  February 11th 2022 02:29 PM  |  Updated: February 11th 2022 02:29 PM

ਅਦਾਕਾਰਾ ਮੌਨੀ ਰਾਏ ਨੇ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਮੌਨੀ ਰਾਏ (Mouni Roy) ਵਿਆਹ ਤੋਂ ਬਾਅਦ ਆਪਣਾ ਹਨੀਮੂਨ (Honeymoon) ਇਨਜੁਆਏ ਕਰ ਰਹੀ ਹੈ ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਮੌਨੀ ਦਾ ਗਲੈਮਰਸ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਮੌਨੀ ਰਾਏ ਬਰਫੀਲੀਆਂ ਵਾਦੀਆਂ ਚ ਆਪਣੇ ਹਨੀਮੂਨ ਨੂੰ ਖੂਬ ਇਨਜੁਆਏ ਕਰ ਰਹੀ ਹੈ । ਇਸ ਤੋਂ ਇਲਾਵਾ ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓ ਵੀ ਸਾਂਝੇ ਕੀਤੇ ਹਨ । ਬਰਫ ਦੀ ਚਾਦਰ ਨਾਲ ਢੱਕੇ ਕਸ਼ਮੀਰ 'ਚ ਮੌਨੀ ਨੇ ਆਪਣੇ ਹੌਟ ਅੰਦਾਜ਼ ਦੇ ਨਾਲ ਕਸ਼ਮੀਰ ਦੀਆਂ ਠੰਡੀਆਂ ਫਿਜ਼ਾਵਾਂ 'ਚ ਗਰਮੀ ਪੈਦਾ ਕਰ ਦਿੱਤੀ ਹੈ ।

mouni roy,,, image From instagram

ਹੋਰ ਪੜ੍ਹੋ : ਪੰਜਾਬੀ ਅਦਾਕਾਰ ਜਗਜੀਤ ਸੰਧੂ ਕਰਵਾਉਣ ਜਾ ਰਹੇ ਵਿਆਹ, ਪਰਮੀਸ਼ ਵਰਮਾ ਨੇ ਸ਼ੇਅਰ ਕੀਤੀ ਤਸਵੀਰ

ਪ੍ਰਸ਼ੰਸਕਾਂ ਦੇ ਵੱਲੋਂ ਵੀ ਅਦਾਕਾਰਾ ਦੀਆਂ ਤਸਵੀਰਾਂ 'ਤੇ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਮੌਨੀ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਅਦਾਕਾਰਾ ਨੇ ਬੀਤੇ ਦਿਨੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ । ਮੌਨੀ ਰਾਏ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਮੌਨੀ ਰਾਏ ਬੰਗਾਲੀ ਹੈ ਅਤੇ ਸੂਰਜ ਨਾਂਬਿਆਰ ਦੱਖਣੀ ਭਾਰਤੀ ਪਰਿਵਾਰ ਤੋਂ ਹੈ।

mouni Roy,, image From instagram

ਅਜਿਹੇ 'ਚ ਦੋਹਾਂ ਦਾ ਵਿਆਹ ਮਲਿਆਲੀ ਅਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਹੈ। ਮੌਨੀ ਰਾਏ ਨੇ ਆਪਣੇ ਮਲਿਆਲੀ ਰੀਤੀ-ਰਿਵਾਜਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ ਅਤੇ ਉਸ ਤੋਂ ਉਸ ਨੇ ਬੰਗਾਲੀ ਰੀਤੀ ਰਿਵਾਜ਼ ਮੁਤਾਬਿਕ ਵਿਆਹ ਕਰਵਾਇਆ ਸੀ ।ਇਸ ਜੋੜੀ ਦੀ ਮੁਲਾਕਾਤ ਦੁਬਈ 'ਚ ਹੋਈ ਸੀ ।ਪਰ ਦੋਵਾਂ ਨੇ ਕਦੇ ਵੀ ਆਪਣੀ ਰਿਲੇਸ਼ਨਸ਼ਿਪ ਬਾਰੇ ਖੁੱਲ ਕੇ ਗੱਲਬਾਤ ਨਹੀਂ ਸੀ ਕੀਤੀ । ਮੌਨੀ ਰਾਏ ਜਿੱਥੇ ਟੀਵੀ ਇੰਡਸਟਰੀ 'ਚ ਕੰਮ ਕਰ ਚੁੱਕੀ ਹੈ ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ । ਮੌਨੀ ਦਾ ਪਤੀ ਦੁਬਈ ਦਾ ਪ੍ਰਸਿੱਧ ਮੰਨਿਆ ਪ੍ਰਮੰਨਿਆ ਬਿਜਨੇਸਮੈਨ ਹੈ ।ਮੌਨੀ 2007 ਤੋਂ ਟੀਵੀ ਸੀਰੀਅਲਸ 'ਚ ਕੰਮ ਕਰ ਰਹੀ ਹੈ ।

 

View this post on Instagram

 

A post shared by mon (@imouniroy)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network