ਤਲਾਕ ਤੋਂ ਬਾਅਦ ਇਸ ਅਦਾਕਾਰਾ ਨੂੰ ਡੇਟ ਕਰ ਰਹੇ ਹਨ ਯੋ ਯੋ ਹਨੀ ਸਿੰਘ, ਜਾਣੋ ਇਸ ਹਸੀਨਾ ਬਾਰੇ

written by Lajwinder kaur | October 21, 2022 03:48pm

Yo Yo Honey Singh News: ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਪਿਛਲੇ ਸਮੇਂ ਤੋਂ ਹਨੀ ਸਿੰਘ ਦਾ ਨਾਂ ਉਨ੍ਹਾਂ ਦੇ ਗੀਤਾਂ ਦੀ ਬਜਾਏ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਹਨੀ ਸਿੰਘ ਦਾ ਆਪਣੀ ਸਾਬਕਾ ਪਤਨੀ ਸ਼ਾਲਿਨੀ ਸਿੰਘ ਨਾਲ ਤਲਾਕ ਹੋ ਗਿਆ ਹੈ। ਅਜਿਹੇ 'ਚ ਹੁਣ ਖਬਰ ਆ ਰਹੀ ਹੈ ਕਿ ਹਨੀ ਸਿੰਘ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਰਹੇ ਹਨ।

ਮੀਡੀਆ ਰਿਪੋਰਟਸ ਮੁਤਾਬਿਕ ਉਹ ਏਨੀਂ ਦਿਨੀਂ ਕਿਸੇ ਨੂੰ ਡੇਟ ਕਰ ਰਹੇ ਹਨ। ਜੀ ਹਾਂ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਹਨ ਅਤੇ ਉਹ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਹਨ। ਇਸ ਦਾ ਸਬੂਤ ਸੋਸ਼ਲ ਮੀਡੀਆ 'ਤੇ ਨੇਟੀਜ਼ਨਸ ਦੇ ਰਹੇ ਹਨ।

ਹੋਰ ਪੜ੍ਹੋ : ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ

yo yo honey singh new releationship image source: Instagram

ਦਰਅਸਲ ਦੋ ਹਫਤੇ ਪਹਿਲਾਂ ਯੋ ਯੋ ਹਨੀ ਸਿੰਘ ਅਤੇ ਗਾਇਕ ਮਿਲਿੰਦ ਗਾਬਾ ਦਾ ਨਵਾਂ ਗੀਤ ਟ੍ਰਿਪ ਟੂ ਪੈਰਿਸ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਹਨੀ ਸਿੰਘ ਦੇ ਨਾਲ ਟੀਨਾ ਥਡਾਨੀ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ। ਅਜਿਹੇ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਤੋਂ ਬਾਅਦ ਦੋਵਾਂ ਵਿਚਾਲੇ ਨੇੜਤਾ ਵਧਣ ਲੱਗੀ ਹੈ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਹਨੀ ਅਤੇ ਟੀਨਾ ਨੇ ਆਪਣੇ ਰਿਸ਼ਤੇ ਦੀ ਕੋਈ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

image source: Instagram

ਇਸ ਦੌਰਾਨ, ਹਨੀ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਇੱਕ ਵਾਰ ਫਿਰ ਪਿਆਰ ਵਿੱਚ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਜੋ ਐਲਬਮ 'ਹਨੀ 3.0' ਦਾ ਐਲਾਨ ਕੀਤਾ ਹੈ, ਉਸ ਦਾ ਸੁਝਾਅ ਉਨ੍ਹਾਂ ਦੀ ਲੇਡੀ ਲਵ ਵੱਲੋਂ ਹੀ ਦਿੱਤਾ ਗਿਆ ਸੀ।

Honey singh ,, Image source : Instagram

 

View this post on Instagram

 

A post shared by Yo Yo Honey Singh (@yoyohoneysingh)

You may also like