ਅਕਸ਼ੈ ਕੁਮਾਰ ਸਟਾਰਰ ਫਿਲਮ 'ਪ੍ਰਿਥਵਾਰਾਜ' ਦੇ ਟਾਈਟਲ 'ਚ ਹੋਇਆ ਬਦਲਾਅ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | May 28, 2022

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪ੍ਰਿਥਵਾਰਾਜ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫਿਲਮ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਪਰ ਇਸ ਵਿਚਾਲੇ ਹੁਣ ਇਸ ਫਿਲਮ ਦਾ ਟਾਈਟਲ ਬਦਲ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕਿ ਆਖਿਰ ਫਿਲਮ ਮੇਕਰਸ ਨੇ ਮਹਿਜ਼ ਫਿਲਮ ਰਿਲਜ਼ ਹੋਣ ਦੇ ਕੁਝ ਦਿਨ ਪਹਿਲਾਂ ਹੀ ਇਸ ਦਾ ਟਾਈਟਲ ਕਿਉਂ ਬਦਲ ਦਿੱਤਾ।

image From instagram

ਜਾਣਕਾਰੀ ਮੁਤਾਬਕ ਬੀਤੇ ਕੁਝ ਸਮੇਂ ਕਰਣੀ ਸੈਨਾ ਵੱਲੋਂ ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਭਾਰੀ ਵਿਰੋਧ ਕੀਤਾ ਜਾ ਰਿਹਾ ਸੀ। ਕਰਣੀ ਸੈਨਾ ਦੇ ਭਾਰੀ ਵਿਰੋਧ ਕਾਰਨ ਯਸ਼ਰਾਜ ਫਿਲਮ ਸਟੂਡੀਓਜ਼ ਨੇ ਫਿਲਮ ਦਾ ਟਾਈਟਲ ਬਦਲ ਕੇ 'ਸਮਰਾਟ ਪ੍ਰਿਥਵੀਰਾਜ' ਕਰਨ ਦਾ ਫੈਸਲਾ ਕੀਤਾ ਹੈ। ਪ੍ਰਿਥਵੀਰਾਜ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ ਸੀ।

image From instagram

ਕਰਣੀ ਸੈਨਾ ਨੇ ਯਸ਼ਰਾਜ ਸਟੂਡੀਓ ਤੋਂ ਫਿਲਮ ਦਾ ਨਾਂ ਬਦਲਣ ਦੀ ਮੰਗ ਕੀਤੀ ਸੀ। ਕਰਣੀ ਸੈਨਾ ਚਾਹੁੰਦੀ ਸੀ ਕਿ ਫਿਲਮ ਦਾ ਨਾਂ ਪ੍ਰਿਥਵੀਰਾਜ ਦੀ ਬਜਾਏ ਸਮਰਾਟ ਪ੍ਰਿਥਵੀਰਾਜ ਰੱਖਿਆ ਜਾਵੇ। ਯਸ਼ਰਾਜ ਸਟੂਡੀਓਜ਼ ਨੇ ਕਰਨੀ ਸੈਨਾ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਫਿਲਮ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ।

image From instagram

ਪ੍ਰਿਥਵੀਰਾਜ 'ਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ, ਜਦੋਂ ਕਿ ਮਾਨੁਸ਼ੀ ਛਿੱਲਰ ਸੰਯੋਗਿਤਾ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਵੀ ਉਸ ਦੀ ਪਹਿਲੀ ਫਿਲਮ ਹੈ। ਇਹ ਇਤਿਹਾਸਕ ਡਰਾਮਾ ਫਿਲਮ 3 ਜੂਨ, 2022 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਸਣੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

image From instagram

ਹੋਰ ਪੜ੍ਹੋ: 'ਭੂਲ ਭੁਲਾਇਆ 2' ਦੀ ਪ੍ਰਮੋਸ਼ਨ ਲਈ ਪੁਣੇ ਪਹੁੰਚੇ ਕਾਰਤਿਕ ਆਰੀਅਨ ਨੇ ਸਕੂਲੀ ਬੱਚਿਆਂ ਨਾਲ ਕੀਤੀ ਮਸਤੀ

ਫਿਲਮ ਦੀ ਸਕਰੀਨਿੰਗ ਵਿੱਚ ਸ਼ਾਮਲ ਹੋਏ ਗ੍ਰਹਿ ਮੰਤਰੀ ਬਾਰੇ ਜਾਣਕਾਰੀ ਦਿੰਦਿਆਂ ਫਿਲਮ ਨਿਰਦੇਸ਼ਕ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੇ ਮਾਣਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ ਵਿੱਚੋਂ ਇੱਕ ਦੇ ਹੋਣਹਾਰ ਪੁੱਤਰ ਸਮਰਾਟ ਪ੍ਰਿਥਵੀਰਾਜ ਚੌਹਾਨ ਜੀ ਦੇ ਜੀਵਨ 'ਤੇ ਮਹਾਂਕਾਵਿ ਗਾਥਾ ਦੇ ਗਵਾਹ ਬਣਨ ਜਾ ਰਹੇ ਹਨ। ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਗ੍ਰਹਿ ਮੰਤਰੀ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਜੋ ਕਿ 1 ਜੂਨ ਨੂੰ ਹੋਣ ਵਾਲੀ ਵਿੱਚ ਸ਼ਾਮਲ ਹੋਣਗੇ।

You may also like