ਬ੍ਰਹਮਾਸਤਰ ਦੀ ਰਿਲੀਜ਼ ਤੋਂ ਪਹਿਲਾਂ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਆਲੀਆ ਭੱਟ-ਰਣਬੀਰ ਕਪੂਰ, ਦੁਪੱਟੇ ਨਾਲ ਲੁਕਾਇਆ ਬੇਬੀ ਬੰਪ

written by Lajwinder kaur | September 06, 2022

Ahead Of Brahmastra Release, Alia Bhatt And Ranbir Kapoor visit the Mahakaleshwar Temple : ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੇਕਰਸ ਇਸ ਨੂੰ ਜ਼ਬਰਦਸਤ ਓਪਨਿੰਗ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਕ ਤੋਂ ਬਾਅਦ ਇਕ ਪ੍ਰਮੋਸ਼ਨਲ ਈਵੈਂਟ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਨਿਰਮਾਤਾਵਾਂ ਵਲੋਂ ਪ੍ਰੋਮੋ ਵੀਡੀਓਜ਼ ਨੂੰ ਰਿਲੀਜ਼ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਹੁਣ ਫਿਲਮ ਦੀ ਰਿਲੀਜ਼ ਤੋਂ ਸਿਰਫ 3 ਦਿਨ ਪਹਿਲਾਂ ਮਹਾਕਾਲ ਦੇ ਸ਼ਹਿਰ ਉਜੈਨ ਪਹੁੰਚ ਚੁੱਕੇ ਹਨ।

ਹੋਰ ਪੜ੍ਹੋ : ਸਰਜਰੀ ਦੇ ਕੁਝ ਦਿਨਾਂ ਬਾਅਦ ਰਾਖੀ ਸਾਵੰਤ ਨੇ ਕੀਤੀ ਕੰਮ ‘ਤੇ ਵਾਪਸੀ, ਸਰੀਰ ‘ਤੇ ਲੱਗੇ ਟਾਂਕਿਆਂ ਦੇ ਨਾਲ ਹੀ ਕਰਵਾਇਆ ਫੋਟੋਸ਼ੂਟ

inside image of alia ranbir image source instagram

ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਜਿੱਥੇ ਰਣਬੀਰ ਕਪੂਰ ਨੇ ਪੀਲੇ ਰੰਗ ਦੀ ਹਾਫ ਜੈਕੇਟ ਦੇ ਨਾਲ ਸਫੇਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ, ਉੱਥੇ ਹੀ ਆਲੀਆ ਭੱਟ ਹਰੇ ਰੰਗ ਵਾਲੇ ਅਨਾਰਕਲੀ ਸੂਟ ‘ਚ ਖੂਬਸੂਰਤ ਨਜ਼ਰ ਆਈ।

alia ranbir seen together image source instagram

ਆਲੀਆ ਭੱਟ ਨੇ ਇਸ ਸੂਟ ਦੇ ਨਾਲ ਨੀਲੇ ਰੰਗ ਦਾ ਦੁਪੱਟਾ ਕੈਰੀ ਕੀਤਾ ਹੈ, ਜਿਸ ਕਾਰਨ ਉਹ ਜ਼ਿਆਦਾਤਰ ਆਪਣੇ ਬੇਬੀ ਬੰਪ ਨੂੰ ਢੱਕਦੀ ਨਜ਼ਰ ਆਈ। ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਵੀ ਆਲੀਆ ਭੱਟ ਅਤੇ ਰਣਬੀਰ ਕਪੂਰ ਨਾਲ ਨਜ਼ਰ ਆਏ। ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਮੌਕੇ ਦੀ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

alia bhatt ranbir kapoor image source instagram

ਦੱਸ ਦਈਏ ਫ਼ਿਲਮ ਦੇ ਨਾਲ-ਨਾਲ ਆਲੀਆ ਰਣਬੀਰ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਵੀ ਚਰਚਾ ‘ਚ ਬਣੇ ਹੋਏ ਹਨ। ਇਸ ਸਾਲ ਹੀ ਦੋਵਾਂ ਨੇ ਵਿਆਹ ਕਰਵਾਇਆ ਸੀ। ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਆਲੀਆ ਨੇ ਆਪਣੀ ਪ੍ਰੈਗਨੈਂਸੀ ਦੀ ਗੁੱਡ ਨਿਊਜ਼ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ।

 

 

View this post on Instagram

 

A post shared by Alia Bhatt 🤍☀️ (@aliaabhatt)

You may also like