ਅੰਕਿਤਾ ਲੋਖੰਡੇ ਨੇ ਨਵੇਂ ਘਰ ‘ਚ ਪਤੀ ਦੇ ਨਾਲ ਕੀਤਾ ਗ੍ਰਹਿ ਪ੍ਰਵੇਸ਼, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | June 16, 2022

ਅੰਕਿਤਾ ਲੋਖੰਡੇ (Ankita Lokhande ) ਅਤੇ ਵਿੱਕੀ ਜੈਨ (Vicky jain) ਨੇ ਨਵਾਂ ਘਰ ਲਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਨੇ ਪਤੀ ਦੇ ਨਾਲ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ ਹੈ । ਨਵੇਂ ਘਰ ‘ਚ ਪ੍ਰਵੇਸ਼ ਸਮੇਂ ਇਹ ਜੋੜੀ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਸੀ । ਹਾਲ ਹੀ ‘ਚ ਇਸ ਜੋੜੀ ਨੇ ਰਿਆਲਟੀ ਸ਼ੋਅ ‘ਸਮਾਰਟ ਜੋੜੀ’ ਦਾ ਖਿਤਾਬ ਜਿੱਤਿਆ ਹੈ । ਜਿਸ ਤੋਂ ਬਾਅਦ ਇਹ ਜੋੜੀ ਪੱਬਾਂ ਭਾਰ ਹੈ ।

Vicky jain and Ankita lokhande ,-min image From instagram

ਹੋਰ ਪੜ੍ਹੋ : ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਜੋੜੇ ਦੀ ਜ਼ਿੰਦਗੀ ‘ਚ ਆਈ ਨਵੀਂ ਖੁਸ਼ੀ

ਦੱਸ ਦਈਏ ਕਿ ਇਹ ਘਰ ਦੋਵਾਂ ਨੇ ਹਾਲ ਹੀ ‘ਚ ਲਿਆ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਕਿਤਾ ਨੇ ਕਾਂਜੀਵਰਮ ਦੀ ਸਾੜ੍ਹੀ ਲਗਾਈ ਹੈ ਜਦੋਂ ਕਿ ਹੱਥਾਂ ‘ਤੇ ਮਹਿੰਦੀ ਤੇ ਪੂਰਾ ਟ੍ਰੈਡੀਸ਼ਨਲ ਲੁੱਕ ਅਦਾਕਾਰਾ ਦਾ ਨਜਰ ਆ ਰਿਹਾ ਹੈ । ਵਿੱਕੀ ਜੈਨ ਵੀ ਇਸ ਮੌਕੇ ‘ਤੇ ਟ੍ਰੈਡੀਸ਼ਨਲ ਲੁੱਕ ‘ਚ ਨਜਰ ਆਏ ।

Vicky jain and Ankita lokhande ,,,.-min image From instagram

ਹੋਰ ਪੜ੍ਹੋ :  ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਬਣੇ ਸਮਾਰਟ ਜੋੜੀ,ਜਿੱਤੀ 25 ਲੱਖ ਦੀ ਨਕਦ ਰਾਸ਼ੀ

ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਅੰਕਿਤਾ ਲੋਖੰਡੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਇੱਕ ਸੀਰੀਅਲ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਹੈ । ਇਸੇ ਸੀਰੀਅਲ ਦੇ ਦੌਰਾਨ ਹੀ ਅੰਕਿਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਜਦੀਕ ਆਈ ਸੀ ।

ਪਰ ਕਿਸੇ ਕਾਰਨ ਦੋਨਾਂ ਦਾ ਰਿਸ਼ਤਾ ਜਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਇਆ ਅਤੇ ਸੁਸ਼ਾਂਤ ਰਾਜਪੂਤ ਫ਼ਿਲਮਾਂ ‘ਚ ਕੰਮ ਕਰਨ ਲੱਗ ਪਏ ਅਤੇ ਦੋਵਾਂ ਦਾ ਰਿਸ਼ਤਾ ਟੁੱੱਟ ਗਿਆ । ਜਿਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਰੀਆ ਚੱਕਰਵਰਤੀ ਦੇ ਨਾਲ ਰਿਲੇਸ਼ਨ ‘ਚ ਆ ਗਏ ਅਤੇ ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਦੇ ਲੰਮੇ ਰਿਲੇਸ਼ਨਸ਼ਿਪ ਤੋਂ ਬਾਅਦ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by CineRiser (@cineriserofficial)

You may also like