ਲਿਓਨਲ ਮੈਸੀ ਦੇ ਇਸ ਫੈਨ ਦੇ ਹੇਅਰ ਸਟਾਈਲ ਤੋਂ ਪ੍ਰਭਾਵਿਤ ਹੋਏ ਅਨੁਪਮ ਖ਼ੇਰ, ਕਿਹਾ ਜੇ ਮੇਰੇ ਵਾਲ ਹੁੰਦੇ ਤਾਂ.....

written by Pushp Raj | December 19, 2022 02:58pm

Anupam Kher reaction of Lionel Messi fan: ਫੀਫਾ ਵਰਲਡ ਕੱਪ ਦਾ ਖੁਮਾਰ ਦੁਨੀਆ ਭਰ ਦੇ ਲੋਕਾਂ ਵਿਚਾਲੇ ਵੇਖਣ ਨੂੰ ਮਿਲ ਰਿਹਾ ਹੈ। ਅਰਜਨਟੀਨਾ ਦੇ ਸੁਪਰਸਟਾਰ ਖਿਡਾਰੀ ਲਿਓਨੇਲ ਮੈਸੀ ਨੇ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਮੈਸੀ ਦੇ ਫੈਨਜ਼ ਉਨ੍ਹਾਂ ਵੱਖ-ਵੱਖ ਅੰਦਾਜ਼ 'ਚ ਵਧਾਈ ਦੇ ਰਹੇ ਹਨ, ਅਜਿਹੇ 'ਚ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵੀ ਮੈਸੀ ਦੇ ਇੱਕ ਫੈਨ ਦਾ ਹੇਅਰ ਸਟਾਈਲ ਵੇਖ ਕੇ ਪ੍ਰਭਾਵਿਤ ਹੋ ਗਏ।

Image Source : Instagram

ਦੱਸ ਦਈਏ ਕਿ ਅਰਜਨਟੀਨਾ ਨੇ ਫੀਫਾ ਵਰਲਡ ਕੱਪ 2022 ਦਾ ਖਿਤਾਬ ਜਿੱਤ ਲਿਆ ਹੈ ਅਤੇ ਲਿਓਨਲ ਮੈਸੀ ਇਸ ਜਿੱਤ ਦੇ ਹੀਰੋ ਰਹੇ ਹਨ। ਇਸ ਖਿਡਾਰੀ ਨੇ ਆਪਣੇ ਦਮ 'ਤੇ 36 ਸਾਲ ਬਾਅਦ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਇਆ ਹੈ। ਇਸ ਚਮਤਕਾਰ ਤੋਂ ਬਾਅਦ ਲਿਓਨੇਲ ਮੈਸੀ ਨੇ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾ ਲਈ ਹੈ। ਮੈਸੀ ਦੇ ਫੈਨਜ਼ ਵੱਖ-ਵੱਖ ਤਰੀਕੇ ਨਾਲ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।

ਦੁਨੀਆ ਭਰ ਦੇ ਲੋਕ ਆਪਣੇ-ਆਪਣੇ ਅੰਦਾਜ਼ 'ਚ ਲਿਓਨਲ ਮੈਸੀ ਨੂੰ ਜਿੱਤ ਲਈ ਵਧਾਈ ਦੇ ਰਹੇ ਹਨ। ਇਨ੍ਹਾਂ 'ਚੋਂ ਇੱਕ 'ਫੈਨ' ਨੇ ਮੈਸੀ ਦੇ ਪ੍ਰਤੀ ਆਪਣਾ ਸਮਰਥਨ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਹੈ। ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹਾ ਹੈ। ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ, ਇੱਥੋਂ ਤੱਕ ਕੀ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਨੁਪਮ ਖ਼ੇਰ ਵੀ ਇਸ ਫੈਨ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ।

Image Source : Instagram

ਅਦਾਕਾਰ ਅਨੁਪਮ ਖੇਰ ਨੇ ਫੀਫਾ ਵਰਲਡ ਕੱਪ ਜੇਤੂ ਟੀਮ ਅਰਜਨਟੀਨਾ ਦੇ ਸਟਾਰ ਲਿਓਨਲ ਮੈਸੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਨੁਪਮ ਖੇਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਮੈਸੀ ਦਾ 'ਜਬਰਾ ਫੈਨ' ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਨੇ ਮੈਸੀ ਦੇ ਚਿਹਰੇ ਵਾਲਾ ਹੇਅਰ ਸਟਾਈਲ ਕਰਵਾਇਆ ਹੈ। ਅਨੁਪਮ ਖੇਰ ਵੀ ਉਨ੍ਹਾਂ ਦੇ ਇਸ ਹੇਅਰ ਸਟਾਈਲ ਦੇ ਦੀਵਾਨੇ ਹੋ ਗਏ ਹਨ। ਹਾਲਾਂਕਿ, ਇਸ ਕਲਾਕਾਰੀ ਦਾ ਸਿਹਰਾ ਹੇਅਰ ਸਟਾਈਲਿਸਟ ਨੂੰ ਜਾਂਦਾ ਹੈ।

ਅਨੁਪਮ ਖ਼ੇਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਜੇ ਮੇਰੇ ਵਾਲ ਹੁੰਦੇ ਤਾਂ ਮੈਂ ਕਸਮ ਖਾਂਦਾ ਹਾਂ ਕਿ ਕੱਲ੍ਹ ਦਾ ਮੈਚ ਦੇਖਣ ਤੋਂ ਬਾਅਦ ਮੈਂ ਵੀ ਅਜਿਹਾ ਹੀ ਹੇਅਰ ਸਟਾਈਲ ਕਰਵਾਉਂਦਾ। ਨਮਸਕਾਰ ਮੈਸੀ ਬਾਬਾ! ਕਦੇ ਵੀ ਕੁਝ ਵੀ ਹੋ ਸਕਦਾ ਹੈ!'

ਦੱਸ ਦੇਈਏ ਕਿ ਫੀਫਾ ਵਰਲਡ ਕੱਪ 2022 ਦੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਅਰਜਨਟੀਨਾ ਨੇ ਇਹ ਖਿਤਾਬ ਜਿੱਤਿਆ ਹੈ। 36 ਸਾਲਾਂ ਬਾਅਦ ਅਰਜਨਟੀਨਾ ਦੀ ਟੀਮ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਿੱਚ ਸਫਲ ਰਹੀ ਹੈ। ਅਰਜਨਟੀਨਾ ਨੇ ਆਖਰੀ ਵਾਰ 1986 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਅਰਜਨਟੀਨਾ ਨੇ ਤੀਜੀ ਵਾਰ ਵਿਸ਼ਵ ਕੱਪ ਜਿੱਤਿਆ ਹੈ। ਹਾਲਾਂਕਿ ਇਸ ਵਾਰ ਜਿੱਤ ਦਿਵਾਉਣ ਦਾ ਸਿਹਰਾ ਲਿਓਨਲ ਮੈਸੀ ਨੂੰ ਜਾਂਦਾ ਹੈ।

Image Source : Instagram

ਹੋਰ ਪੜ੍ਹੋ: ਫੀਫਾ ਫਿਨਾਲੇ 'ਚ ਛਾਇਆ 'ਕਿੰਗ ਖ਼ਾਨ' ਦਾ ਜਲਵਾ, ਸ਼ਾਹਰੁਖ ਦਾ ਸਿਗਨੇਚਰ ਸਟੈਪ ਕਾਪੀ ਕਰਦੇ ਨਜ਼ਰ ਆਏ ਵੇਨ ਰੂਨੀ

ਅਨੁਪਮ ਖ਼ੇਰ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਥੇ ਹੀ ਵੱਡੀ ਗਿਣਤੀ 'ਚ ਲੋਕ ਮੈਸੀ ਦੀ ਸ਼ਲਾਘਾ ਵੀ ਕਰ ਰਹੇ ਹਨ।

You may also like