ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਗ੍ਰੈਂਡ ਫਿਨਾਲੇ ‘ਚ ਬਾਣੀ ਸੰਧੂ ਅਤੇ ਅਖਿਲ ਦੇਣਗੇ ਪਰਫਾਰਮੈਂਸ

written by Shaminder | October 08, 2021

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice of Punjab Chhota Champ-7)ਦਾ ਗ੍ਰੈਂਡ ਫਿਨਾਲੇ (Grand Finale ) 9 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ । ਛੋਟੇ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਚਿਨ ਆਹੁਜਾ, ਮਿਸ ਪੂਜਾ ਅਤੇ ਬੀਰ ਸਿੰਘ । ਇਸ ਤੋਂ ਇਲਾਵਾ ਇਸ ਸ਼ੋਅ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਉਣਗੇ ਬਾਣੀ ਸੰਧੂ ਅਤੇ ਅਖਿਲ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਦਿਨ ਸ਼ਨੀਵਾਰ, 9 ਅਕਤੂਬਰ ਨੂੰ ਮਾਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਬੱਚੇ ਵੱਖ ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਇਸ ਮੁਕਾਮ ਤੱਕ ਪਹੁੰਚੇ ਹਨ ।

Grand Finale,,-min

 

ਹੋਰ ਪੜ੍ਹੋ : ਜਦੋਂ ਅਨੁਪਮ ਖੇਰ ’ਤੇ ਭੜਕ ਗਈ ਉਹਨਾਂ ਦੀ ਮਾਂ ਦੁਲਾਰੀ, ਮੰਗੇ 10-20 ਲੱਖ ਰੁਪਏ, ਵੀਡੀਓ ਵਾਇਰਲ

ਇਸ ਤੋਂ ਬਾਅਦ ਇਨ੍ਹਾਂ 6 ਪ੍ਰਤੀਭਾਗੀ ਬੱਚਿਆਂ ਚੋਂ ਕਿਹੜਾ ਪ੍ਰਤੀਭਾਗੀ ਜੱਜਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦਾ ਹੈ ਕਿਹੜਾ ਇਸ ਖਿਤਾਬ ਨੂੰ ਆਪਣੇ ਨਾਮ ਕਰਦਾ ਹੈ ਇਹ ਪਤਾ ਲੱਗੇਗਾ 9 ਅਕਤੂਬਰ ਨੂੰ ਰਾਤ 9:30 ਵਜੇ । ਇਸ ਸ਼ੋਅ ਚੋਂ ਨਿਕਲਣ ਤੋਂ ਬਾਅਦ ਇਨ੍ਹਾਂ ਬੱਚਿਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ ।

Grand Finale ,

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਗਏ ਹਨ । ਜਿਸ ਦੇ ਜ਼ਰੀਏ ਪੰਜਾਬ ਦੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ । ਹੁਣ ਇਨ੍ਹਾਂ ਛੇ ਪ੍ਰਤੀਭਾਗੀਆਂ ਚੋਂ ਕਿਹੜਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦਾ ਖਿਤਾਬ ਆਪਣੇ ਨਾਂਅ ਕਰਦਾ ਹੈ ਇਹ ਵੇਖਣਾ ਹੋਵੇਗਾ । ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

0 Comments
0

You may also like