ਕਪਿਲ ਸ਼ਰਮਾ ਦੇ ਨਾਲ ਕੰਮ ਕਰਨ ਲਈ ਕਮੇਡੀ ਕੁਈਨ ਨੂੰ ਕਈ ਮਹੀਨੇ ਕਰਨਾ ਪਿਆ ਇੰਤਜ਼ਾਰ 

Written by  Shaminder   |  December 27th 2018 06:12 PM  |  Updated: December 27th 2018 06:12 PM

ਕਪਿਲ ਸ਼ਰਮਾ ਦੇ ਨਾਲ ਕੰਮ ਕਰਨ ਲਈ ਕਮੇਡੀ ਕੁਈਨ ਨੂੰ ਕਈ ਮਹੀਨੇ ਕਰਨਾ ਪਿਆ ਇੰਤਜ਼ਾਰ 

ਕਮੇਡੀਅਨ ਕਪਿਲ ਸ਼ਰਮਾ ਦੇ ਨਾਲ ਭਾਰਤੀ ਸਿੰਘ ਵੀ ਨਜ਼ਰ ਆਉਣਗੇ । ਦਰਅਸਲ ਉਨ੍ਹਾਂ ਦਾ ਇਹ ਸ਼ੋਅ ਉੱਨਤੀ ਦਸੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ । ਪਰ ਭਾਰਤੀ ਸਿੰਘ ਨੂੰ ਕਪਿਲ ਸ਼ਰਮਾ ਨਾਲ ਕੰਮ ਕਰਨ ਲਈ ਇੱਕ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ । ਕਈ ਮਹੀਨੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਦੋਵੇਂ ਇੱਕਠੇ ਨਜ਼ਰ ਆਉਣ ਵਾਲੇ ਹਨ । ਉਹ ਹੁਣ ਕਪਿਲ ਸ਼ਰਮਾ ਦੇ ਸ਼ੋਅ 'ਚ ਤਿੱਤਲੀ ਯਾਦਵ  ਦੇ ਕਿਰਦਾਰ 'ਚ ਨਜ਼ਰ ਆਉਣਗੇ।ਸ਼ੋਅ 'ਚ   ਉਹ ਕਿੱਕੂ ਸ਼ਾਰਦਾ ਜੋ ਕਿ ਬੱਚਾ ਯਾਦਵ ਦਾ ਕਿਰਦਾਰ ਨਿਭਾ ਰਹੇ ਨੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਏਗੀ, ਜਿਸ ਦੇ ਕੁੱਲ ਗਿਆਰਾਂ ਬੱਚੇ ਨੇ ।

ਹੋਰ ਵੇਖੋ :ਗਿੰਨੀ ਚਤਰਥ ਅਤੇ ਕਪਿਲ ਸ਼ਰਮਾ ਦੀ ਰਿਸੈਪਸ਼ਨ ਪਾਰਟੀ ‘ਚ ਹਰਭਜਨ ਮਾਨ ਨੇ ਕੁਝ ਇਸ ਅੰਦਾਜ਼ ‘ਚ ਦਿੱਤੀ ਵਧਾਈ

Kapil Sharma and Kiku Sharda Kapil Sharma and Kiku Sharda

ਭਾਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੁਹਾਇਸ਼ ਸੀ ਕਿ ਉਹ ਕਪਿਲ ਸ਼ਰਮਾ ਨਾਲ ਕੰਮ ਕਰੇ ਅਤੇ ਉਨ੍ਹਾਂ ਦੀ ਇਹ ਨੌ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਦੀ ਇਹ ਕੋਸ਼ਿਸ਼ ਪਰਦੇ 'ਤੇ ਸਾਕਾਰ ਹੋਣ ਜਾ ਰਹੀ ਹੈ ।

kapil_sharma kapil_sharma

29 ਦਸੰਬਰ ਨੂੰ ਉਨ੍ਹਾਂ ਦਾ ਸ਼ੋਅ ਟੈਲੀਕਾਸਟ ਹੋਣ ਜਾ ਰਿਹਾ ਹੈ ।ਇੱਥੇ ਤੁਹਾਨੂੰ ਦਿੰਦੇ ਹਾਂ ਕਿ ਕਪਿਲ ਕਈ ਮਹੀਨਿਆਂ ਤੋਂ ਬਾਅਦ ਇਸ ਸ਼ੋਅ ਦੇ ਰਾਹੀਂ ਛੋਟੇ ਪਰਦੇ ਤੇ ਵਾਪਸੀ ਕਰ ਰਹੇ ਹਨ । ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾ ਹੀ ਆਪਣੀ ਗਰਲ ਫ੍ਰੈਂਡ ਨਾਲ ਵਿਆਹ ਕਰਵਾਇਆ ਹੈ । ਕਪਿਲ ਦੇ ਸ਼ੋਅ ਦੀਆਂ ਕਈ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀਆਂ ਜਿਨ੍ਹਾਂ ਤੋਂ ਸਾਫ ਹੁੰਦਾ ਹੈ ਕਿ ਕਪਿਲ ਦੇ ਸ਼ੋਅ ਦੇ ਦੂਸਰੇ ਐਪੀਸੋਡ ਵਿੱਚ ਸਲਮਾਨ ਖਾਨ aੁਹਨਾਂ ਦੇ ਪਿਤਾ ਅਤੇ ਉਹਨਾਂ ਦੇ ਦੋਵੇਂ ਭਰਾ ਨਜ਼ਰ ਆਉਣਗੇ ।





Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network