ਭਾਰਤੀ ਸਿੰਘ ਨੇ ਬੇਟੇ ਗੋਲੇ ਦੀ ਬਾਲ ਕ੍ਰਿਸ਼ਨ ਰੂਪ 'ਚ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

written by Pushp Raj | September 12, 2022

Bharti Singh and Golla Picture: ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਆਪਣੇ ਜੋਕਸ ਤੇ ਪੰਚ ਲਾਈਨਾਂ ਲਈ ਬੇਹੱਦ ਮਸ਼ਹੂਰ ਹੈ। ਇਨ੍ਹੀਂ ਦਿਨੀਂ ਭਾਰਤੀ ਸਿੰਘ ਆਪਣੇ ਪਰਿਵਾਰ ਨੂੰ ਭਰਪੂਰ ਸਮਾਂ ਦੇ ਰਹੀ ਹੈ। ਹੁਣ ਭਾਰਤੀ ਨੇ ਆਪਣੇ ਬੇਟੇ ਗੋਲਾ ਨਾਲ ਇੱਕ ਖੂਬਸੁਰਤ ਤਸਵੀਰ ਸ਼ੇਅਰ ਕੀਤੀ ਹੈ।

image From instagram

ਦੱਸ ਦਈਏ ਕਿ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਬੇਟੇ ਦੇ ਜਨਮ ਤੋਂ ਬਾਅਦ ਅਕਸਰ ਭਾਰਤੀ ਬੇਟੇ ਲਕਸ਼ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ।

ਹਾਲ ਹੀ ਵਿੱਚ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਬੇਟੇ ਗੋਲਾ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਬਲੈਕ ਐਂਡ ਵ੍ਹਾਈਟ ਰੰਗ ਵਿੱਚ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਕੈਪਸ਼ਨ ਦੇ ਵਿੱਚ ਲਿਖਿਆ, "❤️ਗੋਲਾ ਅਤੇ ਉਸ ਦੀ ਮੰਮੀ🧿"

image From instagram

ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੋਲੇ ਯਾਨੀ ਕਿ ਲਕਸ਼ੈ ਦੇ ਸਿਰ 'ਤੇ ਮੋਰ ਪੰਖ ਲੱਗਾਇਆ ਹੋਇਆ ਹੈ ਤੇ ਉਹ ਕੁਰਤ ਪਜਾਮੇ ਵਿੱਚ ਬੇਹੱਦ ਹੀ ਕਿਊਟ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਸਿੰਘ ਵੀ ਬੇਹੱਦ ਖੂਬਸੂਰਤ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਇਸ ਤਸੀਵਰ ਦੀ ਬੈਕਗ੍ਰਾਊਂਡ ਵਿੱਚ ਧਾਰਮਿਕ ਗੀਤ ਯਸ਼ੁਮਤੀ ਮਇਆ ਸੇ ਪੁੱਛੇ ਨੰਦ ਲਾਲਾ ਚੱਲ ਰਿਹਾ ਹੈ।

ਦੱਸ ਦਈਏ ਕਿ ਇਹ ਤਸਵੀਰ ਇਸ ਸਾਲ ਜਨਮਅਸ਼ਟਮੀ ਦੇ ਸਮੇਂ ਦੀ ਹੈ। ਜਨਮਾਅਸ਼ਟਮੀ ਦੇ ਮੌਕੇ 'ਤੇ ਭਾਰਤੀ ਨੇ ਆਪਣੇ ਬੇਟੇ ਨੂੰ ਬਾਲ ਕ੍ਰਿਸ਼ਨ ਦੇ ਰੂਪ ਵਿੱਚ ਤਿਆਰ ਕੀਤਾ ਸੀ ਤੇ ਲਕਸ਼ੈ ਬਹੁਤ ਹੀ ਪਿਆਰਾ ਲੱਗ ਰਿਹਾ ਸੀ। ਭਾਰਤੀ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।

image From instagram

 

ਹੋਰ ਪੜ੍ਹੋ: ਵਿੱਕੀ ਕੌਸ਼ਲ ਦਾ ਪੰਜਾਬੀ ਰੂਪ 'ਤੇ ਜ਼ਬਰਦਸਤ ਡਾਂਸ ਦੇਖ ਤੁਸੀਂ ਵੀ ਬਣ ਜਾਓਗੇ ਫੈਨ 'ਤੇ ਪਾਓਗੇ ਭੰਗੜੇ

ਹਾਲ ਹੀ ਵਿੱਚ ਗਣੇਸ਼ ਚਤੁਰਥੀ ਦੇ ਮੌਕੇ 'ਤੇ ਵੀ ਭਾਰਤੀ ਸਿੰਘ ਨੇ ਆਪਣੇ ਬੇਟੇ ਲਕਸ਼ੈ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਸ ਨੂੰ ਫੈਨਜ਼ ਨੇ ਬਹੁਤ ਪਿਆਰ ਦਿੱਤਾ। ਭਾਰਤੀ ਦੀ ਇਸ ਤਸਵੀਰ ਉੱਤੇ ਫੈਨਜ਼ ਵੱਖ-ਵੱਖ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "Like mother like son ❤️🙌"। ਇਸ ਦੇ ਨਾਲ ਹੀ ਜ਼ਿਆਦਾਤਰ ਫੈਨਜ਼ ਨੇ ਭਾਰਤੀ ਦੀ ਇਸ ਨਵੀਂ ਪੋਸਟ ਦੇ ਕਮੈਂਟ ਬਾਕਸ ਵਿੱਚ ਕਿਊਟ ਅਤੇ ਹਾਰਟ ਈਮੋਜੀ ਸ਼ੇਅਰ ਕੀਤੇ ਹਨ।

 

View this post on Instagram

 

A post shared by Bharti Singh (@bharti.laughterqueen)

You may also like