ਬੋਹੇਮੀਆ ਤੇ ਆਸਿਮ ਰਿਆਜ਼ ਨੇ ਇੱਕ-ਦੂਜੇ ਨੂੰ ਕੀਤਾ ਅਣਫੋਲੋ, ਜਾਣੋ ਪੂਰਾ ਮਾਮਲਾ

written by Lajwinder kaur | April 20, 2022

ਮਸ਼ਹੂਰ ਰੈਪਸਟਾਰ ਬੋਹੇਮੀਆ ਅਤੇ ਬਿੱਗ ਬੌਸ ਫੇਮ ਆਸਿਮ ਰਿਆਜ਼ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫੋਲੋ ਕਰ ਦਿੱਤਾ ਹੈ। ਜਿਸ ਮਗਰੋਂ ਚਰਚਾ ਇਹ ਛਿੱੜ ਗਈ ਹੈ ਕਿ ਸ਼ਾਇਦ ਦੋਨਾਂ ਵਿਚਾਲੇ ਕੋਈ ਵਿਵਾਦ ਚੱਲ ਰਿਹਾ ਹੈ। ਜਿਸ ਕਰਕੇ ਦੋਵਾਂ ਦੇ ਫੈਨ ਹੈਰਾਨ ਹਨ। ਜੀ ਹਾਂ ਬਿੱਗ ਬੌਸ ਸੀਜ਼ਨ 13 ‘ਚ ਆਸਿਮ ਰਿਆਜ਼ ਦੇ ਸਮਰਥਨ ਚ ਬੋਹੇਮੀਆ ਆਏ ਸਨ। ਉਨ੍ਹਾਂ ਨੇ ਆਸਿਮ ਦੇ ਨਾਲ ਕਲੈਬੋਰੇਟ ਕਰਨ ਦੀ ਗੱਲ ਵੀ ਆਖੀ ਸੀ। ਦੋਵਾਂ ਦੀ ਵੀਡੀਓ ਕਾਲ ਵੀ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋਈ ਸੀ।

ਹੋਰ ਵੇਖੋ:ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਗੁਰਪ੍ਰੀਤ ਤੋਤੀ ਦਾ ਹੋਇਆ ਵਿਆਹ, ਤਸਵੀਰ ਸ਼ੇਅਰ ਕਰਕੇ ਸਾਂਝੀ ਕੀਤੀ ਖੁਸ਼ੀ

ਇਸ ਵਿਚਾਲੇ ਆਸਿਮ ਦਾ ਨਵਾਂ ਗੀਤ ਵੀ ਰਿਲੀਜ਼ ਹੋ ਗਿਆ ਹੈ, ਜਿਸ ਦਾ ਟਾਈਟਲ ਹੈ 'ਰਾਜ਼'। ਜੀ ਹਾਂ ਇਹ ਗੀਤ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਗੀਤ ਵਿੱਚ ਆਸਿਮ ਐਸਾ ਕੁਝ ਰਾਜ਼ ਖੋਲੇ ਨੇ ਤਾਂ ਹੀ ਗੀਤ ਦੇ ਰਿਲੀਜ਼ ਤੋਂ ਪਹਿਲਾਂ ਹੀ ਦੋਨਾਂ ਸੈਲਬਸ ਨੇ ਇੱਕ ਦੂਜੇ ਨੂੰ ਅਣਫੋਲੋ ਕਰ ਦਿੱਤਾ।

Tv Actor Asim Riaz Shared Video With Punjabi Rapper Bohemia Tv Actor Asim Riaz Shared Video With Punjabi Rapper Bohemia

ਦੱਸ ਦੇਈਏ ਕਿ ਪਿਛਲੇ ਬੀਤੇ ਸਮੇਂ 'ਚ ਕਾਫੀ ਚਰਚਾ ਸੀ ਕਿ ਆਸਿਮ ਅਤੇ ਬੋਹੇਮੀਆ ਇਕੱਠੇ ਕੁਝ ਪ੍ਰੋਜੈਕਟਸ ਲੈ ਕੇ ਆ ਰਹੇ ਹਨ। ਦੋਨਾਂ ਦੇ ਫੈਨਜ਼ 'ਚ ਵੀ ਕਾਫੀ ਉਤਸ਼ਾਹ ਸੀ ਅਤੇ ਉਹ ਦੋਨਾਂ ਕਲਾਕਾਰਾਂ ਨੂੰ ਇਕੱਠੇ ਵੇਖਣਾ ਚਾਹੁੰਦੇ ਸੀ। ਪਰ ਹੁਣ ਇਸ ਖ਼ਬਰ ਨਾਲ ਫੈਨਸ ਦੀ ਇਸ ਉਠੀਕ ਨੂੰ ਝਟਕਾ ਜ਼ਰੂਰ ਲੱਗਾ ਹੈ। ਜੀ ਹਾਂ ਇਸ ਗੀਤ ‘ਚ ਆਸਿਮ ਰਿਆਜ਼ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਗੀਤ ‘ਚ ਵੀਡੀਓ ਕਾਲ ਦੀ ਗੱਲ ਕੀਤੀ ਗਈ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਇਸ਼ਾਰਾ ਬੋਹੇਮੀਆ ਉੱਤੇ ਹੀ ਹੈ।

ਹੋਰ ਪੜ੍ਹੋ : ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਦੱਸ ਦਈਏ ਆਸਿਮ ਰਿਆਜ਼ ਨੇ ‘ਰਾਜ਼’ ਗੀਤ ਨੂੰ ਗਾਇਆ ਹੈ । ਇਸ ਗੀਤ ਦਾ ਮਿਊਜ਼ਿਕ Roach Killa ਨੇ ਦਿੱਤਾ ਹੈ। ਇਸ ਗੀਤ ਨੂੰ ਆਸਿਮ ਰਿਆਜ਼ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like