ਬਾਲੀਵੁੱਡ ਅਦਾਕਾਰ ਆਰ ਮਾਧਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

written by Shaminder | July 12, 2022

ਬਾਲੀਵੁੱਡ ਅਦਾਕਾਰ ਆਰ ਮਾਧਵਨ (R Madhavan)  ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib ) ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਦੱਸ ਦਈਏ ਅਦਾਕਾਰ ਦੀ ਫ਼ਿਲਮ ਰਾਕੇਟਰੀ ਦ ਨਾਂਬੀ ਇਫੈਕਟ ਦੀ ਸਕਸੈੱਸ ਤੋਂ ਬਾਅਦ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਆਪਣੀ ਟੀਮ ਦੇ ਨਾਲ ਪਹੁੰਚੇ ਸਨ । ਇਸ ਦੀਆਂ ਤਸਵੀਰਾਂ ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

R Madhavan image From twitter

ਹੋਰ ਪੜ੍ਹੋ : ਅੱਜ ਹੈ ਮਰਹੂਮ ਅਦਾਕਾਰਾ ਪ੍ਰਾਣ ਦੀ ਬਰਸੀ, ਬਰਸੀ ਮੌਕੇ ‘ਤੇ ਜਾਣੋ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੇ ਸਨ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਪ੍ਰਾਣ

ਦੱਸ ਦਈਏ ਕਿ ਰਾਕੇਟਰੀ ਫ਼ਿਲਮ ਨੂੰ ਖੁਦ ਆਰ ਮਾਧਵਨ ਨੇ ਲਿਖਿਆ ਹੈ ਅਤੇ ਖੁਦ ਹੀ ਡਾਇਰੈਕਟ ਕੀਤਾ ਹੈ । ਇਸ ਫ਼ਿਲਮ ‘ਚ ਅਦਾਕਾਰ ਨੇ ਆਪਣੀ ਐਕਟਿੰਗ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਫਿਲਮ ਰਾਕੇਟਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨੰਬੀ ਨਾਰਾਇਣਨ   ਦੇ ਜੀਵਨ 'ਤੇ ਆਧਾਰਿਤ ਹੈ।

R Madhavan,, image From twitter

ਆਰ ਮਾਧਵਨ ਨੇ ਜਿਸ ਸੱਚਾਈ ਅਤੇ ਹਿੰਮਤ ਨਾਲ ਨੰਬੀ ਨਾਰਾਇਣਨ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸ਼ਲਾਘਾ ਦੇ ਹੱਕਦਾਰ ਹਨ। ਆਰ ਮਾਧਵਨ ਦੀ ਇਹ ਫ਼ਿਲਮ ੨੦੨੨ ਦੀਆਂ ਬੈਸਟ ਫ਼ਿਲਮਾਂ ਚੋਂ ਇੱਕ ਹੈ ।

Kolkata theatre stops Rocketry screening midway, R Madhavan urges fans to calm down Image Source: Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦੇ ਚੁੱਕੇ ਹਨ । ਜਿਸ ‘ਚ ਆਮਿਰ ਖ਼ਾਨ ਦੇ ਨਾਲ ਥ੍ਰੀ ਇਡੀਅਟਸ, ਕੰਗਨਾ ਰਣੌਤ ਦੇ ਨਾਲ ਤਨੁ ਵੈਡਸ ਮਨੂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।

You may also like