ਦੀਪਿਕਾ ਪਾਦੂਕੋਣ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ

Written by  Shaminder   |  April 23rd 2019 10:46 AM  |  Updated: April 23rd 2019 10:46 AM

ਦੀਪਿਕਾ ਪਾਦੂਕੋਣ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ

ਦੀਪਿਕਾ ਪਾਦੂਕੋਣ ਏਨੀਂ ਦਿਨੀਂ ਫ਼ਿਲਮ ਛਪਾਕ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ । ਉਹ ਇਸ ਫ਼ਿਲਮ 'ਚ ਨਵੀਂ ਹੀ ਲੁੱਕ 'ਚ ਨਜ਼ਰ ਆਉਣ ਵਾਲੇ ਹਨ । ਇਸੇ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।ਇਸ ਵੀਡੀਓ 'ਚ ਦੀਪਿਕਾ ਆਪਣੇ ਕੋ-ਸਟਾਰ ਵਿਕਰਾਂਤ ਨੂੰ ਕਿੱਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਵੇਖੋ :ਅਦਾਕਾਰਾ ਦੀਪਿਕਾ ਪਾਦੂਕੋਣ ਇੱਕ ਤੋਂ ਬਾਅਦ ਇੱਕ ਕਾਮਯਾਬੀ ਦੀ ਚੜ੍ਹ ਰਹੀ ਹੈ ਪੌੜੀ, ਦੇਖੋ ਵੀਡਿਓ

https://www.youtube.com/watch?v=PEpRW8gEz2Q

ਇਸ ਸੀਨ ਨੂੰ ਦਿੱਲੀ ਦੇ ਕਿਸੇ ਇਲਾਕੇ 'ਚ ਫ਼ਿਲਮਾਇਆ ਗਿਆ ਹੈ । ਵੀਹ ਸਕਿੰਟ ਦੇ ਇਸ ਵੀਡੀਓ ਨੂੰ ਕਿਸੇ ਨੇ ਆਪਣੇ ਮੋਬਾਈਲ ਕੈਮਰੇ 'ਚ ਕੈਦ ਕੀਤਾ ਹੈ । ਜੋ ਕਿ ਕਾਫੀ ਵਾਇਰਲ ਹੋਇਆ ਹੈ । ਜਿਸ ਸ਼ਖਸ ਨੇ ਇਸ ਵੀਡੀਓ ਨੂੰ ਰਿਕਾਰਡ ਕੀਤਾ ਹੈ । ਉਹ ਵੀਡੀਓ 'ਚ ਬੋਲਦਾ ਵੀ ਸੁਣਾਈ ਦੇ ਰਿਹਾ ਹੈ ਇਸ ਨੂੰ ਬੱਚਿਆਂ ਨੂੰ ਨਾਂ ਦਿਖਾਓ ਅੰਕਲ ਕੁਝ ਹੋਰ ਹੀ ਚੱਲ ਰਿਹਾ ਹੈ ।ਦੱਸ ਦਈਏ ਕਿ ਦੀਪਿਕਾ ਨੇ ਪਿਛਲੇ ਸਾਲ ਹੀ ਰਣਵੀਰ ਸਿੰਘ ਨਾਲ ਵਿਆਹ ਰਚਾਇਆ ਸੀ ਅਤੇ ਵਿਆਹ ਤੋਂ ਬਾਅਦ 'ਛਪਾਕ' ਉਨ੍ਹਾਂ ਦੀ ਪਹਿਲੀ ਫ਼ਿਲਮ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network