ਧੀ ਸਮੀਸ਼ਾ ਦਾ ਜਨਮ ਦਿਨ ਮਨਾਉਣ ਦੇ ਲਈ ਸ਼ਿਲਪਾ ਸ਼ੈੱਟੀ ਪਹੁੰਚੀ ਡਿਜ਼ਨੀਲੈਂਡ, ਵੇਖੋ ਤਸਵੀਰਾਂ
ਸ਼ਿਲਪਾ ਸ਼ੈੱਟੀ (Shilpa Shetty) ਦੀ ਧੀ (Daughter Birthday)ਚਾਰ ਸਾਲਾਂ ਦੀ ਹੋ ਚੁੱਕੀ ਹੈ। ਜਿਸ ਦੇ ਲਈ ਅਦਾਕਾਰਾ ਆਪਣੀ ਧੀ ਦੇ ਨਾਲ ਡਿਜ਼ਨੀਲੈਂਡ ‘ਚ ਪਹੁੰਚੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਧੀ ਅਤੇ ਪਤੀ ਦੇ ਨਾਲ ਡਿਜ਼ਨੀਲੈਂਡ ‘ਚ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਧੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੇ ਵਿਆਹ ਦਾ ਜਸ਼ਨ ਸ਼ੁਰੂ, ਪਰਿਵਾਰ ਦੇ ਨਾਲ ਢੋਲ ਨਾਈਟ ‘ਚ ਪਹੁੰਚੀ ਅਦਾਕਾਰਾ
ਜਿਸ ‘ਚ ਸਮੀਸ਼ਾ ਆਪਣੇ ਡੌਗੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਮੀਸ਼ਾ ਦੇ ਜਨਮ ਦਿਨ ‘ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦਾ ਇੱਕ ਬੇਟਾ ਵਿਆਨ ਹੈ। ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਸਮੀਸ਼ਾ ਆਪਣੇ ਪਾਪਾ ਰਾਜ ਕੁੰਦਰਾ ਦੀ ਕਾਰਬਨ ਕਾਪੀ ਲੱਗਦੀ ਹੈ। ਰਾਜ ਕੁੰਦਰਾ ਵੀ ਆਪਣੀ ਧੀ ‘ਤੇ ਜਾਨ ਵਾਰਦੇ ਹਨ ਅਤੇ ਖੁਬ ਪਿਆਰ ਲੁਟਾਉਂਦੇ ਹੋਏ ਨਜ਼ਰ ਆਉਂਦੇ ਹਨ ।
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਬਾਜ਼ੀਗਰ, ਸੁੱਖੀ, ਬਧਾਈ ਹੋ ਬਧਾਈ, ਧੜਕਣ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਵੀ ਫ਼ਿਲਮ ਰਿਲੀਜ਼ ਹੋਈ ਹੈ । ਜਿਸ ‘ਚ ਅਦਾਕਾਰਾ ਦੇ ਪਤੀ ਨੇ ਆਪਣੇ ਜੇਲ੍ਹ ਜਾਣ ਦੇ ਸਫ਼ਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।
ਦਰਅਸਲ ਕੁਝ ਸਮਾਂ ਪਹਿਲਾਂ ਰਾਜ ਕੁੰਦਰਾ ਨੂੰ ਅਸ਼ਲੀਲ ਕੰਟੈਂਟ ਬਨਾਉਣ ਤੇ ਉਸ ਦੇ ਪ੍ਰਸਾਰਣ ਕਰਨ ਦੇ ਮਾਮਲੇ ‘ਚ ਫੜਿਆ ਗਿਆ ਸੀ ।ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰਨਾ ਪਿਆ ਸੀ । ਪਰ ਔਖੇ ਵੇਲੇ ‘ਚ ਸ਼ਿਲਪਾ ਰਾਜ ਕੁੰਦਰਾ ਦੇ ਨਾਲ ਚੱਟਾਨ ਵਾਂਗ ਖੜੀ ਰਹੀ ਅਤੇ ਘਰ ਨੂੰ ਸੰਭਾਲਿਆ ਸੀ । ਕਈ ਮਹੀਨਿਆਂ ਬਾਅਦ ਅਦਾਕਾਰਾ ਦੇ ਪਤੀ ਦੀ ਰਿਹਾਈ ਹੋਈ ਸੀ।
-