Celebrity Ranking: ਤੇਜਸਵੀ ਪ੍ਰਕਾਸ਼ ਨੇ ਹਾਸਲ ਕੀਤਾ ਟੌਪ ਸੈਲੀਬ੍ਰੀਟੀ ਦਾ ਖਿਤਾਬ, ਸ਼ਹਿਨਾਜ਼ ਗਿੱਲ ਰਹੀ ਟੌਪ 2 'ਤੇ

Written by  Pushp Raj   |  May 31st 2022 11:00 AM  |  Updated: May 31st 2022 11:00 AM

Celebrity Ranking: ਤੇਜਸਵੀ ਪ੍ਰਕਾਸ਼ ਨੇ ਹਾਸਲ ਕੀਤਾ ਟੌਪ ਸੈਲੀਬ੍ਰੀਟੀ ਦਾ ਖਿਤਾਬ, ਸ਼ਹਿਨਾਜ਼ ਗਿੱਲ ਰਹੀ ਟੌਪ 2 'ਤੇ

ਸੋਸ਼ਲ ਨੈਟਵਰਕਿੰਗ ਦੀ ਦੁਨੀਆ ਵਿੱਚ ਅੱਜ ਜੇਕਰ ਜਬਰਦਸਤ ਫੈਨ ਫਾਲੋਇੰਗ ਤੇ ਸਟਾਰਡਮ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਪਰਦੇ ਦੀਆਂ ਮਸ਼ਹੂਰ ਹਸਤੀਆਂ ਵੀ ਫਿਲਮੀ ਸਿਤਾਰਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇ ਕਾਰਨ ਲੱਖਾਂ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਕਈ ਸੈਲੇਬਸ ਅਜਿਹੇ ਵੀ ਹਨ ਜੋ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਹੁਣ ਟਵਿੱਟਰ 'ਤੇ ਟੌਪ ਟ੍ਰੈਡਿੰਗ ਸੈਲੀਬ੍ਰੀਟੀਜ਼ ਦੀ ਲਿਸਟ ਵਾਇਰਲ ਹੋ ਰਹੀ ਹੈ। ਇਨ੍ਹਾਂ 'ਚ ਤੇਜਸਵੀ ਪ੍ਰਕਾਸ਼ ਅਤੇ ਸ਼ਹਿਨਾਜ਼ ਗਿੱਲ ਦਾ ਨਾਂਅ ਸਭ ਤੋਂ ਟੌਪ 'ਤੇ ਹੈ।

ਟੀਵੀ ਸੈਲੇਬਸ ਦੀ ਪ੍ਰਸਿੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਹਮੇਸ਼ਾ ਹੀ ਫੈਨਜ਼ ਅਤੇ ਹੋਰਨਾਂ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇੱਕ ਨਿੱਜੀ ਐਟਰਟੇਨਮੈਂਟ ਨਿਊਜ਼ ਪੋਰਟਲ ਹਰ ਹਫ਼ਤੇ ਸੇਲਿਬ੍ਰਿਟੀ ਰੈਂਕਿੰਗ ਸੂਚੀ ਜਾਰੀ ਕਰਦਾ ਹੈ।

ਇਸ ਹਫ਼ਤੇ ਪ੍ਰਸਿੱਧ ਅਭਿਨੇਤਰੀ ਅਤੇ ਬਿੱਗ ਬੌਸ 15 ਦੀ ਜੇਤੂ ਅਤੇ ਨਾਗਿਨ 6 ਫੇਮ ਅਦਾਕਾਰਾ ਤੇਜਸਵੀ ਪ੍ਰਕਾਸ਼ ਇਸ ਸੂਚੀ ਵਿੱਚ ਸਭ ਤੋਂ ਟੌਪ 'ਤੇ ਹੈ ਅਤੇ ਉਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਟੌਪ 2 'ਚ ਆਪਣੀ ਥਾਂ ਬਣਾਈ ਹੈ ਤੇ ਤੀਜੇ ਨੰਬਰ 'ਤੇ ਜੰਨਤ ਜ਼ੁਬੈਰ ਰਹਿਮਾਨੀ ਹੈ।

ਕਰਨ ਕੁੰਦਰਾ ਚੌਥੇ ਸਥਾਨ 'ਤੇ ਬਰਕਰਾਰ ਹੈ,  ਜਦੋਂਕਿ ਅਨੁਸ਼ਕਾ ਵੀ ਪੰਜਵੇਂ ਸਥਾਨ 'ਤੇ ਹੈ।ਦੂਜੇ ਪਾਸੇ ਲਾਕ ਅੱਪ ਜੇਤੂ ਮੁਨੱਵਰ ਫਾਰੂਕੀ 6ਵੇਂ ਸਥਾਨ 'ਤੇ ਹੈ। ਜਦੋਂਕਿ ਹਿਨਾ ਖਾਨ ਸੱਤਵੇਂ ਸਪੇਸ 'ਤੇ ਪਹੁੰਚ ਗਈ ਹੈ।

ਟੌਪ 15 ਸੈਲੇਬਸ ਆਫ ਦਿ ਵੀਕ

1. ਤੇਜਸਵੀ ਪ੍ਰਕਾਸ਼

2. ਸ਼ਹਿਨਾਜ਼ ਗਿੱਲ

3. ਜੰਨਤ ਜ਼ੁਬੈਰ ਰਹਿਮਾਨੀ

4. ਕਰਨ ਕੁੰਦਰਾ

5. ਅਨੁਸ਼ਕਾ ਸੇਨ

6. ਮੁਨੱਵਰ ਫਾਰੂਕੀ

7. ਹਿਨਾ ਖਾਨ

8. ਅਵਨੀਤ ਕੌਰ

9. ਸ਼ਿਵਾਂਗੀ ਜੋਸ਼ੀ

10. ਕਪਿਲ ਸ਼ਰਮਾ

11. ਮੌਨੀ ਰਾਏ

12. ਮਾਹਿਰਾ ਸ਼ਰਮਾ

13. ਹਰਸ਼ਦ ਚੋਪੜਾ

14. ਰੁਬੀਨਾ ਦਿਲਾਇਕ

15.ਪਰਲ ਵੀ ਪੁਰੀ

16. ਸ਼ਰਧਾ ਆਰੀਆ

17. ਅਨੇਰੀ ਵਜਾਨੀ

18. ਸ਼ਕਤੀ ਮੋਹਨ

19. ਜੈਸਮੀਨ ਭਸੀਨ

20. ਜੈਨੀਫਰ ਵਿੰਗੇਟ

Tejasswi Prakash defeats Shehnaaz Gill to earn top spot in celebrity ranking Image Source: India Forums 

ਹੋਰ ਪੜ੍ਹੋ: ਜਾਣੋਂ ਕਦੋਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ

ਦੱਸ ਦਈਏ ਕਿ ਦਰਸ਼ਕ ਮਹਿਜ਼ ਟੀਵੀ ਉੱਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਸਣੇ ਹੋਰਨਾਂ ਪਲੇਟਫਾਰਮਸ ਉੱਤੇ ਵੀ ਆਪਣੇ ਪਸੰਦੀਦਾ ਅਦਾਕਾਰ ਤੇ ਅਦਾਕਾਰਾ ਨੂੰ ਵੇਖਣਾ ਪਸੰਦ ਕਰਦੇ ਹਨ। ਉਹ ਆਪਣੇ ਪਸੰਦੀਦਾ ਸੈਲੀਬ੍ਰੀਟੀ ਬਾਰੇ ਤੇ ਉਸ ਦੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀ ਹਰ ਖ਼ਬਰ ਪਾਉਣ ਲਈ ਬਹੁਤ ਉਤਸ਼ਾਹਿਤ ਰਹਿੰਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network