ਛੜਾ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਦੀ ਬਣਨ ਜਾ ਰਹੀ ਹੈ ਜੋੜੀ, ਰਿਲੀਜ਼ ਤਰੀਕ ਦਾ ਹੋਇਆ ਐਲਾਨ

Written by  Aaseen Khan   |  October 17th 2019 10:05 AM  |  Updated: October 17th 2019 10:05 AM

ਛੜਾ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਦੀ ਬਣਨ ਜਾ ਰਹੀ ਹੈ ਜੋੜੀ, ਰਿਲੀਜ਼ ਤਰੀਕ ਦਾ ਹੋਇਆ ਐਲਾਨ

2019 ਪੰਜਾਬੀ ਸਿਨੇਮਾ ਲਈ ਬਹੁਤ ਹੀ ਖ਼ਾਸ ਰਿਹਾ ਹੈ। ਇਸ ਸਾਲ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਲੰਬੇ ਸਮੇਂ ਬਾਅਦ ਪਰਦੇ 'ਤੇ ਉੱਤਰੀ ਅਤੇ ਇੱਕ ਵਾਰ ਫਿਰ ਹਿੱਟ ਸਾਬਿਤ ਹੋਈ। ਛੜਾ ਫ਼ਿਲਮ 2019 ਦੀ ਸਭ ਤੋਂ ਵੱਧ ਕਾਮਯਾਬ ਫ਼ਿਲਮ ਰਹੀ ਹੈ। ਹੁਣ ਛੜਾ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਜੋੜੀ ਬਣਨ ਜਾ ਰਹੀ ਹੈ ਜਿਸ ਦੀ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਰਿਧਮ ਬੋਆਏਜ਼ ਦੇ ਬੈਨਰ ਹੇਠ ਬਣ ਰਹੀ ਇਹ ਫ਼ਿਲਮ ਅਗਲੇ ਸਾਲ ਯਾਨੀ 2020, 'ਚ 26 ਜੂਨ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।

ਅੰਬਰਦੀਪ ਸਿੰਘ ਦੇ ਨਿਰਦੇਸ਼ਨ ਇਹ ਫ਼ਿਲਮ ਫ਼ਿਲਮਾਈ ਜਾ ਰਹੀ ਹੈ ਜਿਸ 'ਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਸੰਗੀਤਕ ਦੁਨੀਆ ਦੇ ਕਲਾਕਾਰਾਂ 'ਤੇ ਹੀ ਫ਼ਿਲਮਾਈ ਜਾ ਰਹੀ ਹੈ। ਅੰਬਰਦੀਪ ਨੇ ਹੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇਅ ਤੇ ਡਾਈਲੌਗ ਲਿਖੇ ਹਨ।

ਹੋਰ ਵੇਖੋ : ਕਦੇ ਆਪਣਾ ਨਾਮ ਗਾਣਿਆਂ 'ਚ ਸੁਣਨ ਨੂੰ ਤਰਸਦੇ ਸੀ ਹੈਪੀ ਰਾਏਕੋਟੀ, ਅੱਜ ਯਾਰਾਂ ਦਾ ਨਾਮ ਵੀ ਆ ਰਿਹਾ ਹੈ ਫ਼ਿਲਮਾਂ 'ਚ

ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਸ਼ੂਟ ਅੰਮ੍ਰਿਤਸਰ ਦੇ ਇਲਾਕਿਆਂ 'ਚ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਸੈੱਟ ਤੋਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ। ਹੁਣ ਦੇਖਣਾ ਹੋਵੇਗਾ ਜਿਸ ਤਰ੍ਹਾਂ ਛੜਾ ਨੂੰ ਦਰਸ਼ਕਾਂ ਨੇ ਪਿਆਰ ਦਿੱਤਾ ਹੈ ਕਿ ਉਸੇ ਤਰ੍ਹਾਂ ਜੋੜੀ ਨੂੰ ਵੀ ਪਸੰਦ ਕੀਤਾ ਜਾਂਦਾ ਹੈ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network